ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/424

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਕਾਣ ਦੀ ਕਰ ਰਹੀ ਸੀ । ਤੇ ਉਹਦਾ ਬੱਚਾ ਓਸ ਨੀਲੀਆਂ ਅੱਖਾਂ ਵਾਲੀ ਥੀਓਡੋਸੀਆਂ ਦੀ ਬਾਂਹ ਵਿੱਚ ਚੱਕਿਆ ਹੋਇਆ ਅਤਿ ਦਾ ਚੀਕ ਚਹਾੜਾ ਪਾਈ ਬੈਠਾ ਸੀ ਤੇ ਓਹ ਓਹਨੂੰ ਥਪੋਕ ਥਪੋਕ ਕੇ ਚੁੱਪ ਕਰਾਣ ਦੀ ਕਰ ਰਹੀ ਸੀ । ਤਪਦਿੱਕ ਵਾਲੀ ਆਪਣੇ ਹੱਥ ਨਾਲ ਛਾਤੀ ਨੂੰ ਸਹਾਰਾ ਦੇ ਕੇ ਖੰਘ ਰਹੀ ਸੀ । ਮੋਟੀ ਲਾਲ ਵਾਲਾਂ ਵਾਲੀ ਆਪਣੀ ਕੰਡ ਭਾਰ ਲੰਮੀ ਪਈ ਹੋਈ ਸੀ ਤੇ ਗੋਡੇ ਉੱਤੇ ਖਿੱਚੇ ਹੋਏ ਆਪਣੇ ਆਏ ਸੁਫ਼ਨੇ ਨੂੰ ਖੁਸ਼ ਤੇ ਉੱਚੇ ਅਵਾਜ਼ ਵਿੱਚ ਬੋਲ ਬੋਲ ਕਹਿ ਰਹੀ ਸੀ, ਤੇ ਉਹ ਅੱਗ ਲਾਣ ਦੇ ਦੋਸ ਵਿੱਚ ਫੜੀ ਈਸਾ ਦੀ ਪ੍ਰਤਿਮਾ ਅੱਗੇ ਖੜੀ ਆਪਣੀ ਛਾਤੀ ਉੱਪਰ ਸਲੀਬ ਦਾ ਨਿਸ਼ਾਨ ਪਾਂਦੀ ਨਿਮਸਕਾਰ ਕਰ ਰਹੀ ਸੀ ਤੇ ਇੱਕੋ ਤੁਕ ਬਾਰੰਬਾਰ ਪੜ੍ਹੀ ਜਾਂਦੀ ਸੀ । ਪਾਦਰੀ ਦੀ ਲੜਕੀ ਮੰਜੇ ਉੱਪਰ ਖੜੀ ਸੀ ਤੇ ਨਿੰਦਰਾਲੀ ਤੇ ਫਿੱਕੀ ਜੇਹੀ ਨਦਰ ਨਾਲ ਆਪਣੇ ਅੱਗੇ ਦੇਖ ਰਹੀ ਸੀ ।

ਹੋਰੋਸ਼ਾਵਕਾ ਆਪਣੇ ਕਾਲੇ, ਥਿੰਦੇ ਮੋਟੇ ਵਾਲਾਂ ਦੀਆਂ ਜ਼ੁਲਫਾਂ ਨੂੰ ਆਪਣੀਆਂ ਉਂਗਲੀਆਂ ਦਵਾਲੇ ਮਰੋੜ ਰਹੀ ਸੀ। ਬੇਥਵ੍ਹੇ ਜੇਹੇ ਪੈਰ ਲਾਂਘੇ ਵਿੱਚ ਦੀ ਦੇ ਪੈਂਦਿਆਂ ਦੀ ਆਵਾਜ਼ ਆਈ ਤੇ ਦਰਵਾਜ਼ਾ ਖੁੱਲ੍ਹਿਆ ਤੇ ਦੋ ਕੈਦੀ ਜੈਕਟ ਪਾਈ ਤੇ ਚਿੱਟੇ ਜੇਹੇ ਪਜਾਮਿਆਂ ਵਿੱਚ ਜਿਹੜੇ ਮਸੇਂ ਉਨ੍ਹਾਂ ਦੇ ਗੋਡਿਆਂ ਤੱਕ ਅੱਪੜਦੇ ਸਨ, ਅੰਦਰ ਆਏ । ਮੂੰਹ ਬੜੇ ਹੀ ਰੰਜੀਦਾ ਤੇ ਫਿਕਰ ਵਾਲੇ ਬਣਾਏ ਹੋਏ ਅੰਦਰ ਵੜੇ । ਓਹ ਸੜਿਆ ਹੋਇਆ ਟੱਬ ਚੱਕ ਕੇ ਕੋਠੜੀ ਥੀਂ ਬਾਹਰ ਲੈ ਗਏ। ਤੀਮੀਆਂ ਕੌਰੀਡੋਰ ਵਿਚ ਲੱਗਿਆਂ ਨਲਕਿਆਂ ਵਲ ਹੱਥ ਮੂੰਹ ਧੋਣ

੩੯੦