ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/423

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੮

ਐਤਵਾਰ ਨੂੰ ਜਦ ਸਵੇਰੇ ਪੰਜ ਵਜੇ ਜੇਹਲ ਦੇ ਤੀਮੀਆਂ ਵਾਲੇ ਵਾਰਡ ਦੇ ਕੌਰੀਡੋਰ ਵਿੱਚ ਸੀਟੀ ਵੱਜੀ, ਕੋਰਾਬਲੈਵਾ ਨੇ ਜਿਹੜੀ ਅੱਗੇ ਹੀ ਉੱਠੀ ਹੋਈ ਸੀ, ਮਸਲੋਵਾ ਜਗਾਇਆ ।

"ਹਾਏ ਵੇ ਰੱਬਾ ! ਹੁਣ ਮੈਂ, ਮੇਂ, ਸਜ਼ਾਯਾਫ਼ਤਾ ਦੋਸੀ ਹਾਂ !" ਮਸਲੋਵਾ ਨੇ ਭੈ ਭੀਤ ਹੋਕੇ ਸੋਚਿਆ। ਸਵੇਰ ਵੇਲੇ ਦੀ ਚੀਖਾਹਿਟ ਤੇ ਸ਼ੋਰ ਨਾਲ ਭਰੀ ਹਵਾ ਦਾ ਘੁੱਟ ਭਰਿਆ। ਓਹ ਚਾਹੁੰਦੀ ਸੀ ਕਿ ਹਾਲੇਂ ਹੋਰ ਸੈਂ ਲਵੇ। ਘੱਟੋ ਘੱਟ ਭੁਲ ਦੇ ਤਬਕੇ ਵਿੱਚ ਕੁਛ ਚਿਰ ਹੋਰ ਲੰਘ ਜਾਵੇਗਾ | ਪਰ ਡਰਨ ਦੀ ਆਦਤ ਕਰਕੇ ਉਸ ਆਪਣੀ ਨਿੰਦਰਾਵਲੀ ਹਾਲਤ ਨੂੰ ਸਵਾਧਾਨ ਕਰ ਲਇਆ ਤੇ ਉੱਠ ਬੈਠੀ । ਚਾਰ ਚੁਫੇਰੇ ਤੱਕਿਆ ਤੇ ਆਪਣੇ ਪੈਰਾਂ ਨੂੰ ਖਿੱਚ ਕੇ ਆਪਣੇ ਹੇਠ ਕਰ ਲਿਆ । ਤੀਮੀਆਂ ਸਾਰੀਆਂ ਉੱਠ ਬੈਠੀਆਂ ਸਨ, ਸਿਰਫ ਬੁੱਢੇ ਤੇ ਬੱਚੇ ਹਾਲੇਂ ਸੁਤੇ ਪਏ ਸਨ । ਉਹ ਤੀਮੀਂ ਜਿਹੜੀ ਨਾਜਾਇਜ਼ ਸ਼ਰਾਬ ਵੇਚਣ ਦੇ ਅਪਰਾਧ ਵਿੱਚ ਫੜੀ ਸੀ, ਅਲਮਕਣੇਂ ਬੱਚਿਆਂ ਦੇ ਸਿਰਹਾਣੇ ਥੀਂ ਵੱਡਾ ਕੋਟ ਖਿਸਕਾ ਰਹੀ ਸੀ ਕਿ ਓਹ ਜਾਗ ਨ ਪਵਨ । ਓਸ ਚੌਕੀਦਾਰ ਦੀ ਵਹੁਟੀ ਉਨ੍ਹਾਂ ਲੀਰਾਂ ਨੂੰ ਜੋ ਓਹਦੇ ਬਾਲ ਦੇ ਪੋਤੜਿਆਂ ਦਾ ਕੰਮ ਦਿੰਦੀਆਂ ਸਨ,