ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/421

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਨਿਬਾਹ ਸੱਕਦੀ । ਉਨ੍ਹਾਂ ਕੋਈ ਤਰਸ ਨ ਕੀਤਾ ।

ਹੋਰ ਤੀਮੀਆਂ ਜਿਹੜੀਆਂ ਉਸਨੂੰ ਟੱਕਰੀਆਂ, ਓਹਨੂੰ ਵਰਤ ਕੇ ਰੁਪਏ ਆਪ ਕਮਾਉਣ ਦੀ ਕਰਦੀਆਂ ਸਨ ਤੇ ਮਰਦ ਉਸ ਬੁੱਢੇ ਪੋਲੀਸ ਦੇ ਅਫਸਰ ਥੀਂ ਲੈ ਕੇ ਜੇਹਲ ਦੇ ਵਾਰਡਰਾਂ ਤਕ ਓਹ ਮਿਲੇ ਜੋ ਓਹਨੂੰ ਆਪਣੀ ਵਿਸ਼ੇ ਇੱਛਾ ਦਾ ਸ਼ਿਕਾਰ ਬਣਾਉਣਾ ਚਾਹੁੰਦੇ ਸਨ । ਕੋਈ ਵੀ ਵਿਸ਼ੇ ਭੋਗ ਦੀ ਚੰਮ-ਖੁਸ਼ੀ ਬਾਝ ਕਿਸੀ ਹੋਰ ਚੀਜ਼ ਦੇ ਫਿਕਰ ਵਿੱਚ ਨਹੀਂ ਸੀ । ਉਹਦਾ ਇਹ ਨਿਸਚਾ, ਕਿ ਸਭ ਚੰਮ-ਖੁਸ਼ੀ ਨੂੰ ਟੋਲ ਰਹੇ ਹਨ, ਉਸ ਮੱਥਾ ਸੜੇ ਬੁੱਢੇ ਕਿਤਾਬ ਰਚਨ ਵਾਲੇ ਮੁਸੱਨਫ ਨੇ ਜਿਸ ਪਾਸ ਆਪਣੀ ਖੁੱਲ ਦੀ ਜ਼ਿੰਦਗੀ ਦੇ ਦੂਸਰੇ ਸਾਲ ਰਹੀ ਸੀ, ਹੋਰ ਮਜ਼ਬੂਤ ਕਰ ਦਿੱਤਾ ਸੀ । ਓਸਨੇ ਤਾਂ ਓਹਨੂੰ ਸਿੱਧਾ ਕਹਿ ਦਿੱਤਾ ਸੀ ਕਿ ਬਸ ਇਹੋ ਭੋਗ ਰਸ ਹੀ ਹੈ ਜਿਹੜਾ ਜੀਵਨ ਦੀ ਖੁਸ਼ੀ ਹੈ ਤੇ ਏਵੇਂ ਇਹਨੂੰ ਕਾਵਯ ਰਸ ਤੇ ਹੋਰ ਆਰਟ ਰਸਾਂ ਦਾ ਮੁੱਢਲਾ ਰਸ ਬਣਾ ਦਿੱਤਾ ਗਇਆ ਸੀ ।

ਹਰ ਕੋਈ ਇੱਥੇ ਆਪਣੇ ਲਈ ਜੀ ਰਹਿਆ ਹੈ ਤੇ ਆਪਣੀ ਖੁਸ਼ੀ ਦੇ ਮਗਰ ਹੈ । ਰੱਬ ਤੇ ਨੇਕੀ ਦੀਆਂ ਸਭ ਗੱਲਾਂ ਇਕ ਧੋਖਾ ਹਨ, ਤੇ ਜਦ ਕਦੀ ਉਹਦੇ ਮਨ ਵਿਚ ਕਦੀ ਇਸ ਇਨਕਾਰ ਬਾਬਤ ਕੋਈ ਸ਼ਕ ਉੱਠਦਾ ਵੀ ਸੀ ਤੇ ਓਹ ਅਚੰਭਾ ਹੁੰਦੀ ਹੁੰਦੀ ਵੀ ਸੀ ਕਿ ਇਸ ਦੁਨੀਆਂ ਵਿੱਚ ਹਰ ਇਕ ਚੀਜ਼ ਕਿਉਂ ਐਸੀ ਬੁਰੀ ਬਣੀ ਹੈ ਕਿ ਇਕ ਦੂਜੇ ਨੂੰ ਸੱਟਾਂ ਮਾਰਦੇ ਹਨ, ਤੇ ਹਰ ਇਕ ਨੂੰ ਦੁਖੀ ਕੀਤਾ ਜਾਂਦਾ ਹੈ । ਤਦ ਉਹ ਇਹੋ ਚੰਗਾ ਸਮਝਦੀ ਸੀ ਕਿ ਇਨ੍ਹਾਂ ਗੱਲਾਂ ਉੱਪਰ ਵਿਚਾਰ ਹੀ ਬੰਦ

੩੮੭