ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/420

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉੱਠੀ, ਰੁਮਾਲ ਨੂੰ ਸਿਰ ਤੇ ਰੱਖਿਆ ਤੇ ਘਰ ਵਲ ਤੁਰ ਪਈ ।

ਚਿੱਕੜ ਨਾਲ ਲਿੱਬੜੀ, ਸਿੱਜੀ, ਘੁਲੀ, ਬਿਲਕੁਲ ਥੱਕੀ ਚੂਰ ਹੋਈ, ਓਹ ਮੁੜੀ, ਤੇ ਓਸ ਰਾਤ ਥੀਂ ਓਹ ਭਿਆਨਕ ਤਬਦੀਲੀ ਜਿਸ ਨੇ ਓਹਨੂੰ ਇੱਥੇ ਪਹੁਚਾਇਆ ਸੀ, ਓਹਦੇ ਅੰਦਰ ਵਰਤਨੀ ਸ਼ੁਰੂ ਹੋ ਗਈ । ਓਸ ਖੌਫਨਾਕ ਰਾਤ ਥੀਂ ਪਿੱਛੇ ਉਹਦਾ ਇਹ ਵਿਸ਼ਵਾਸ ਕਿ "ਰੱਬ ਹੈ" ਤੇ "ਨੇਕੀ ਹੈ" ਟੁੱਟਾ ।

ਓਹ ਆਪ ਰੱਬ ਨੂੰ ਮੰਨਦੀ ਸੀ, ਤੇ ਓਸਨੂੰ ਯਕੀਨ ਸੀ ਕਿ ਹੋਰ ਲੋਕ ਵੀ ਰੱਬ ਨੂੰ ਮੰਨਦੇ ਹਨ । ਪਰ ਓਸ ਰਾਤ ਥੀਂ ਪਿੱਛੇ ਓਹਨੂੰ ਨਿਸਚਾ ਹੋ ਗਇਆ ਕਿ ਰੱਬ ਨੇ ਕੋਈ ਨਹੀਂ ਮੰਨਦਾ ਤੇ ਜੋ ਕੁਛ ਓਹ ਲੋਕੀ, ਰੱਬ ਤੇ ਓਹਨਾਂ ਦੇ ਕਨੂੰਨਾਂ ਬਾਬਤ ਕਹਿੰਦੇ ਫਿਰਦੇ ਹਨ, ਸਭ ਕੂੜ ਧੋਖ਼ਾ ਤੇ ਜ਼ਾਹਰਦਾਰੀ ਹੈ । ਜਿਹਨੂੰ ਓਹ ਪਿਆਰ ਕਰਦੀ ਸੀ ਤੇ ਓਹ ਵੀ ਓਹਨੂੰ ਪਿਆਰ ਕਰਦਾ ਸੀ, ਠੀਕ, ਓਹ ਇਹ ਜਾਣਦੀ ਸੀ, ਓਹਨੇ ਓਹਨੂੰ ਭੋਗ ਕੇ ਨਾਲੋਂ ਖੋਹ ਕੇ ਵਗਾਹ ਮਾਰਿਆ ਹੈ । ਓਸਨੇ ਉਹਦੇ ਪਿਆਰ ਨੂੰ ਕਲੰਕ ਲਾਇਆ ਹੈ ਤਾਂ ਵੀ ਓਹ ਹੋਰ ਸਭਨਾਂ ਥੀਂ ਚੰਗਾ ਹੈ । ਇਹ ਓਹ ਜਾਣਦੀ ਸੀ ਕਿ ਹੋਰ ਸਾਰੇ ਓਸ ਥੀਂ ਵੀ ਭੇੜੇ ਹਨ, ਤੇ ਓਸ ਥੀਂ ਪਿੱਛੋਂ ਜੋ ਕੁਛ ਹੋਇਆ ਓਸ ਨੇ ਇਹਦੇ ਇਨ੍ਹਾਂ ਖਿਆਲਾਂ ਦੀ ਪੁਸ਼ਟੀ ਹੀ ਕੀਤੀ ।

ਓਹਦੀਆਂ ਫੁੱਫੀਆਂ, ਓਨ੍ਹਾਂ ਪਾਕਦਾਮਨ ਪਾਰਸਾ ਸਵਾਣੀਆਂ ਨੇ ਕਾਤੂਸ਼ਾ ਨੂੰ ਘਰੋਂ ਕੱਢ ਦਿੱਤਾ, ਜਦ ਇਸ ਨਾਜ਼ਕ ਹਾਲਤ ਵਿੱਚ ਹੋਣ ਕਰਕੇ ਓਨ੍ਹਾਂ ਦੀ ਪੂਰੀ ਸੇਵਾ ਨਹੀਂ

੩੮੬