ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/419

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿੱਚ ਖੜੀ ਰੋ ਰਹੀ ਹਾਂ," ਓਸ ਆਪਣੇ ਮਨ ਵਿੱਚ ਵਿਚਾਰਿਆ, ਤੇ ਬਹਿ ਗਈ, ਤੇ ਲੱਗੀ ਉੱਚੀ ਉੱਚੀ ਭੁੱਬਾਂ ਮਾਰ ਕੇ ਰੋਵਨ ! ਨਿੱਕੀ ਲੜਕੀ ਡਰ ਗਈ ਤੇ ਭਾਵੇਂ ਭਿੱਜੀ ਹੋਈ ਸੀ ਤਾਂ ਵੀ ਓਹ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਕਾਤੂਸ਼ਾ ਦੇ ਗਲੇ ਪਾ ਓਸ ਨਾਲ ਚਮੁਟ ਗਈ । 'ਚੱਲੋ ਪਿਆਰੀ ਘਰ ਚੱਲੀਏ !' ਓਸ ਕਹਿਆ ।

"ਜਦ ਹੋਰ ਗੱਡੀ ਹੁਣ ਲੰਘੇਗੀ, ਚਲ ਪਈ ਗੱਡੀ ਹੇਠ ਖ਼ਾਤਮਾ", ਕਾਤੂਸ਼ਾ ਇਨ੍ਹਾਂ ਸੋਚਾਂ ਵਿੱਚ ਸੀ, ਓਸ ਨੇ ਓਸ ਲੜਕੀ ਦੀ ਗੱਲ ਨਹੀਂ ਸੀ ਗੌਲੀ ਤੇ ਉਸ ਆਪਣਾ ਮਨ ਇਉਂ ਕਰਨ ਨੂੰ ਪੱਕਾ ਕਰ ਲਇਆ ਸੀ । ਤਦ ਜਿਵੇਂ ਸਦਾ ਹੁੰਦਾ ਹੈ, ਬੜੇ ਅਸ਼ਾਂਤੀ ਤੇ ਘਬਰਾਹਟ ਪਿੱਛੇ ਮੁੜ ਸ਼ਾਂਤੀ ਆਉਂਦੀ ਹੈ, ਓਹ , ਓਹਦੇ ਅੰਦਰ ਬਚਾ———ਨਿਖਲੀਊਧਵ ਦਾ ਪੁੱਤਰ ਅਚਨਚੇਤ ਕੰਬਿਆ । ਇਕ ਲੱਤ ਦਾ ਅੰਦਰ ਧੱਕਾ ਦਿੱਤਾ ਤੇ ਹੌਲੇ ਜੇਹੇ ਟੰਗ ਫੈਲਾ ਕੇ ਲੇਟ ਗਇਆ, ਤੇ ਮੁੜ ਫਿਰ ਕਿਸੀ ਪਤਲੀ, ਨਾਜ਼ੁਕ ਬਰੀਕ ਤੇ ਤੇਜ਼ ਜੇਹੀ ਚੀਜ਼ ਨਾਲ ਧੱਕਾ ਦਿੱਤਾ ।

ਅਚਨਚੇਤ ਓਹ ਗੱਲ ਜਿਹੜੀ ਇਕ ਛਿਨ ਹੋਇਆ ਸੀ ਓਹਨੂੰ ਤੰਗ ਕਰ ਰਹੀ ਸੀ, ਜੀਣ ਵੀ ਨਾਮੁਮਕਿਨ ਦਿਸ ਰਿਹਾ ਸੀ, ਓਹ ਓਹਦੇ ਵੱਲ ਓਮਡਿਆ ਕੌੜਾਪਨ ਤੇ ਉਸ ਪਾਸੋਂ ਬਦਲਾ ਲੈਣ ਦੀ ਖਾਹਿਸ਼ ਆਪਣੇ ਆਪ ਨੂੰ ਰੇਲ ਗੱਡੀ ਤਲੇ ਸੱਟ ਕੇ ਮਾਰ ਦੇਣਾ———ਸਭ ਕੁਛ ਲੰਘ ਗਇਆ, ਸ਼ਾਂਤ ਹੋ ਗਈ,

੩੮੫