ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/418

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੀਜੇ ਦਰਜੇ ਦੇ ਡੱਬੇ ਹੋਰ ਵੀ ਤੇਜ਼ ਰਫਤਾਰ ਨਾਲ ਲੰਘ ਰਹੇ ਸਨ, ਤਾਂ ਵੀ ਕਾਤੂਸ਼ਾ ਹਾਲੇਂ ਨਾਲ ਨਾਲ ਦੌੜੀ ਹੀ ਜਾਂਦੀ ਸੀ । ਜਦ ਆਖਰੀ ਗੱਡੀ ਵੀ, ਜਿਦੇ ਪਿੱਛੇ ਲੰਪ ਲੱਗਿਆ ਹੋਇਆ ਸੀ ਲੰਘ ਗਈ, ਕਾਤੂਸ਼ਾ ਓਸ ਤਲਾ ਪਾਸ ਪਹੁੰਚ ਚੁਕੀ ਸੀ ਜਿੱਥੋਂ ਇੰਜਨ ਪਾਣੀ ਲੈਂਦਾ ਹੁੰਦਾ ਸੀ। ਹੁਣ ਖੁੱਲੀ ਥਾਂ ਆ ਗਈ ਸੀ । ਝੁਲ ਰਹੀ ਹਵਾ ਥੀਂ ਕੋਈ ਬਚਾ ਨਹੀਂ ਸੀ, ਓਹਦੀ ਸ਼ਾਲ ਹਵਾ ਵਿੱਚ ਉੱਡ ਰਹੀ ਸੀ ਤੇ ਓਹਦੀ ਸਕਰਟ ਨੂੰ ਓਹਦੀਆਂ ਟੰਗਾਂ ਨਾਲ ਚਮੋੜ ਰਹੀ ਸੀ, ਸ਼ਾਲ ਓਹਦੇ ਸਿਰ ਥੀਂ ਉੱਡ ਗਈ, ਪਰ ਹਾਲੇ ਵੀ ਓਹ ਦੌੜੀ ਜਾਂਦੀ ਸੀ ।

"ਕਾਰਤੀਨਾ ਮਿਖਯਾਲੋਵਨਾ! ਤੇਰੀ ਸ਼ਾਲ ਗਵਾਚ ਗਈ ਆ !" ਓਸ ਨਾਲ ਦੀ ਛੋਟੀ ਲੜਕੀ ਨੇ ਉੱਚੀ ਦੇਕੇ ਕਹਿਆ, ਓਹ ਲੜਕੀ ਓਹਦੇ ਨਾਲ ਅਪੜਨ ਦਾ ਆਪਣੇ ਵੱਲੋਂ ਬੜਾ ਹੀ ਹੀਲਾ ਕਰ ਰਹੀ ਸੀ ।

ਕਾਤੂਸ਼ਾ ਠਹਿਰ ਗਈ ਤੇ ਆਪਣਾ ਸਿਰ ਪਿੱਛੇ ਵਲ ਸੁਟ ਕੇ ਦੋਹਾਂ ਹੱਥਾਂ ਵਿੱਚ ਫੜ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਈ।

"ਗਇਆ !" ਓਸ ਚੀਕ ਮਾਰ ਕੇ ਕਹਿਆ, "ਓਹ ਮਖਮਲੀ ਗਦੇਲੇ ਦੀ ਬਾਂਹ ਉੱਪਰ ਬੈਠਾ, ਮਖੌਲਾਂ ਵਿੱਚ ਰੁੱਝਾ, ਇਕ ਰੋਸ਼ਨ ਗੱਡੀ ਵਿੱਚ ਸ਼ਰਾਬ ਪੀ ਰਹਿਆ ਹੈ ਤੇ ਮੈਂ ਇਸ ਚਿੱਕੜ ਵਿੱਚ ਬਾਹਰ, ਇੱਥੇ ਹਨੇਰੇ ਵਿੱਚ, ਝੱਖੜ ਵਿੱਚ, ਮੀਂਹ

੩੮੪