ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/417

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿੱਛੇ ਲਾਇਆ ਹੋਇਆ ਸੀ । ਤੇ ਕਿਸੀ ਗੱਲ ਉੱਪਰ ਹੱਸ ਰਹਿਆ ਸੀ। ਜਿਵੇਂ ਹੀ ਕਾਤੂਸ਼ਾ ਨੇ ਓਹਨੂੰ ਪਛਾਤਾ, ਆਪਣੇ ਠੱਰੇ ਹੱਥਾਂ ਨਾਲ ਡੱਬੇ ਦੀ ਬਾਰੀ ਦੇ ਸ਼ੀਸ਼ੇ ਉੱਪਰ ਠਕੋਰਿਆ, ਪਰ ਠੀਕ ਓਸ ਵਕਤ ਆਖਰੀ ਘੰਟੀ ਹੋ ਗਈ ਸੀ, ਤੇ ਗੱਡੀ ਇਕ ਚੋਖਾ ਪਿੱਛੇ ਵੱਲ ਧੱਕਾ ਖਾ ਕੇ ਟੁਰ ਪਈ ਤੇ ਡੱਬੇ ਇਕ ਦੂਜੇ ਦੇ ਪਿੱਛੇ ਆਹਿਸਤਾ ੨ ਹਿੱਲਣ ਲੱਗ ਗਏ । ਖੇਡਣ ਵਾਲਿਆਂ ਵਿੱਚੋਂ ਇਕ ਹੱਥ ਵਿੱਚ ਤਾਸ਼ ਲਈ ਉੱਠਿਆ ਤੇ ਬਾਹਰ ਵਲ ਨਿਗਾਹ ਮਾਰੀ। ਕਾਤੂਸ਼ਾ ਨੇ ਫਿਰ ਸ਼ੀਸ਼ਾ ਖਟ ਖਟਾਇਆ, ਤੇ ਆਪਣਾ ਮੂੰਹ ਖਿੜਕੀ ਦੇ ਸ਼ੀਸ਼ੇ ਨਾਲ ਦਬਾ ਦਿੱਤਾ ਪਰ ਗੱਡੀ ਟੁਰ ਪਈ ਤੇ ਓਹ ਨਾਲ ਟੁਰਦੀ ਗਈ ਤੇ ਅੰਦਰ ਵੱਲ ਵੇਖਦੀ ਗਈ ।

ਉੱਠੇ ਅਫਸਰ ਨੇ ਖਿੜਕੀ ਨੀਵੀਂ ਕਰਨੀ ਚਾਹੀ, ਪਰ ਖਿੜਕੀ ਨ ਖੁੱਲੀ, ਨਿਖਲੀਊਧਵ ਨੇ ਓਹਨੂੰ ਪਿੱਛੇ ਧੱਕਿਆ ਤੇ ਆਪ ਖੋਲ੍ਹਨ ਲੱਗ ਗਇਆ———ਗੱਡੀ ਤੇਜ਼ ਹੋ ਗਈ ਤੇ ਕਾਤੂਸ਼ਾ ਨੂੰ ਵੀ ਤੇਜ਼ੀ ਨਾਲ ਟੁਰਨਾ ਪਇਆ । ਗੱਡੀ ਹੋਰ ਵੀ ਤੇਜ਼ ਹੋ ਗਈ, ਖਿੜਕੀ ਖੁੱਲ੍ਹੀ ਪਰ ਠੀਕ ਓਸ ਵੇਲੇ ਗਾਰਡ ਨੇ ਓਹਨੂੰ ਪਰੇ ਕੀਤਾ ਤੇ ਆਪ ਗੱਡੀ ਵਿੱਚ ਬਹਿ ਗਇਆ । ਕਾਤੂਸ਼ਾ ਪਲੇਟਫ਼ਾਰਮ ਦੇ ਗਿੱਲੇ ਤਖਤਿਆਂ ਉੱਪਰ ਦੌੜਦੀ ਗਈ, ਤੇ ਜਦ ਆਖੀਰਲੇ ਸਿਰੇ ਉੱਪਰ ਪਹੁਤੀ ਮਸੇਂ ਗਿਰਨੋਂ ਬਚੀ, ਜਦ ਓਹ ਓਥੇ ਪੌੜੀਆਂ ਜੇਹੀਆਂ ਥੀਂ ਤਲੇ ਉਤਰਨ ਲੱਗੀ ਸੀ । ਹੁਣ ਓਹ ਰੇਲ ਦੇ ਨਾਲ ਨਾਲ ਦੌੜ ਰਹੀ ਸੀ, ਭਾਵੇਂ ਪਹਿਲੇ ਦਰਜੇ ਦੇ ਡੱਬੇ ਲੰਘ ਚੁਕੇ ਸਨ ਤੇ ਆਖਰ

੩੮੩