ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/414

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹ, ਜਦ ਇਹ ਕਿਤਾਈਵਾ ਦੇ ਕੰਜਰ ਘਰ ਰਹਿੰਦੀ ਸੀ, 'ਪਿਆਰ' ਕਰਦੀ ਸੀ, ਓਹਨੂੰ ਪੁੱਛਦਾ ਸੀ ਤੇ ਓਹਦੀ ਹਾਲਤ ਉੱਪਰ ਓਹਨੂੰ ਖਾਸ ਕਰ ਬੜਾ ਹੀ ਮੰਦਾ ਲੱਗ ਰਹਿਆ ਸੀ । ਓਸ ਲਾਲ ਵਾਲਾਂ ਵਾਲੀ ਦੀ ਲੜਾਈ ਯਾਦ ਕੀਤੀ ਓਹਦੀ ਹਾਲਤ ਤੇ ਵੀ ਓਹਨੂੰ ਤਰਸ ਆਇਆ ਓਹਨੂੰ ਉਹ ਨਾਨਬਾਈ ਯਾਦ ਆਇਆ ਜਿਹਨੇ ਓਹਨੂੰ ਇੱਕ ਰੋਟੀ ਵਾਧੂ ਘੱਲੀ ਸੀ, ਉਹਨੂੰ ਕਈ ਯਾਦ ਆਏ ਤੇ ਜੇ ਨਾ ਆਇਆ ਯਾਦ ਤਾਂ ਨਿਖਲੀਊਧਵ ਨਹੀਂ ਯਾਦ ਆਇਆ ਸੀ । ਓਸ ਆਪਣੇ ਬਾਲਪੁਣੇ ਦੇ ਦਿਨ ਨ ਚੇਤੇ ਕੀਤੇ ਤੇ ਨ ਓਹਨੂੰ ਯਾਦ ਆਏ, ਤੇ ਨ ਜਵਾਨੀ ਆਪਣੀ ਤੇ ਨ ਨਿਖਲੀਊਧਵ ਨਾਲ ਕੀਤਾ ਪਿਆਰ; ਓਸ ਲਈ ਓਹ ਗੱਲਾਂ ਚੇਤੇ ਕਰਨੀਆਂ ਬੜੀਆਂ ਦੁਖਦਾਈ ਹੁੰਦੀਆਂ ਸਨ । ਓਹ ਤਾਂ ਓਹਦੇ ਰੂਹ ਦੀ ਕਿਸੀ ਡੂੰਘਾਈ ਵਿੱਚ ਅਣਛੋਹਤੀਆਂ ਪਈਆਂ ਹੋਈਆਂ ਭੁਲੀਆਂ ਹੋਈਆਂ ਸਨ। ਉਹਨੇ ਇਨ੍ਹਾਂ ਗੱਲਾਂ ਨੂੰ ਕਦੀ ਸੁਫਨੇ ਵਿੱਚ ਵੀ ਨਹੀਂ ਚੇਤੇ ਕੀਤਾ । ਅੱਜ ਕਚਹਿਰੀ ਵਿੱਚ ਵੀ ਕਾਤੂਸ਼ਾ ਓਸਨੂੰ ਨਹੀਂ ਸੀ ਪਛਾਤਾ, ਨ ਸਿਰਫ ਇਸ ਕਰਕੇ ਕਿ ਆਖਰੀ ਜਦ ਉਹਨੂੰ ਮਿਲੀ ਸੀ ਓਹ ਆਪਣੀ ਫੌਜੀ ਵਰਦੀ ਵਿੱਚ ਸੀ ਤੇ ਦਾਹੜੀ ਚੱਟ ਕੀਤੀ ਹੋਈ ਸੀ ਤੇ ਨੀਲੀਆਂ ਛੋਟੀਆਂ ਨਵੀਆਂ ਮੁੱਛਾਂ ਸਨ, ਤੇ ਘਣੇ ਸੋਹਣੇ ਘੁੰਘਰੀਆਲੇ ਛੋਟੇ ਪਟੇ ਸਨ, ਤੇ ਹੁਣ ਸਿਰ ਗੰਜਾ ਤੇ ਦਾਹੜੀ । ਬਲਕਿ ਇਸ ਕਰਕੇ ਕਿ ਓਸ ਨੇ ਉਹਦਾ ਕਦੀ ਮੁੜ ਚੇਤਾ ਨਹੀਂ ਸੀ ਕੀਤਾ, ਉਸ ਨੇ ਉਹਦੀ ਯਾਦ ਉਸ ਭਿਆਨਕ ਰਾਤੀਂ ਹੀ ਕਿਸੀ ਕਬਰ ਵਿੱਚ ਦੱਬ ਦਿੱਤੀ ਸੀ ਜਦ ਉਹ ਜੰਗ ਵਲੋਂ ਉਸੇ ਰਾਤੀਂ ਹੀ ਮੁੜਦਾ

੩੮੦