ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/413

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੭.

ਓਸ ਰਾਤ ਮਸਲੋਵਾ ਬੜਾ ਚਿਰ ਜਾਗਦੀ ਰਹੀ । ਅੱਖਾਂ ਖੁੱਲ੍ਹੀਆਂ ਓਹ ਓਸ ਦਰਵਾਜ਼ੇ ਵਲ ਟੱਕ ਬੰਨ ਕੇ ਵੇਖਦੀ ਰਹੀ ਜਿਹਦੇ ਅੱਗੇ ਓਹ ਪਾਦਰੀ ਦੀ ਲੜਕੀ ਟਹਿਲ ਰਹੀ ਸੀ ਤੇ ਮਸਲੋਵਾ ਕਿਨ੍ਹਾਂ ਸੋਚਾਂ ਵਿੱਚ ਪਈ ਸੀ ?

ਭਾਵੇਂ ਕੁਛ ਹੋਵੇ ਓਹ ਸੁਖਾਲੀਨ ਦੇ ਕਿਸੀ ਕਾਨਵਿਕਟ ਨਾਲ ਤਾਂ ਜਾਕੇ ਵਿਆਹ ਨਹੀਂ ਕਰੇਗੀ, ਪਰ ਓਥੇ ਓਹ ਕਿਸੀ ਜੇਲ੍ਹ ਦੇ ਅਫਸਰ ਨਾਲ ਗੱਲ ਬਣਾ ਲਵੇਗੀ ਭਾਵੇਂ ਕਲਾਰਕ ਨਾਲ ਹੀ ਸਹੀ, ਵਾਰਡਰ ਯਾ ਵਾਰਡਰ ਦਾ ਅਸਟੰਟ ਹੀ ਸਹੀ ਕੋਈ ਲੱਭ ਹੀ ਪਵੇਗਾ, "ਕੀ ਓਹ ਸਾਰੇ ਦੇ ਸਾਰੇ ਇਹੋ ਜੇਹੇ ਵਿਸ਼ੇ ਵਿਕਾਰਾਂ ਦੇ ਵਲ ਨਹੀਂ ਲੱਗੇ ਹੁੰਦੇ ? ਸਿਰਫ ਮੈਨੂੰ ਪਤਲਾ ਦੁਬਲਾ ਸੁੱਕਿਆ ਸੜਿਆ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਮੈਂ ਗਈ ਗਵਾਚੀ।"

ਓਸ ਚੇਤੇ ਕੀਤਾ ਕਿ ਉਹਦਾ ਵਕੀਲ ਓਸ ਵਲ ਕਾਮ ਲਾਲਸਾ ਨਾਲ ਵੇਖਦਾ ਸੀ ਤੇ ਓਹ ਪ੍ਰਧਾਨ ਵੀ ਤੇ ਓਹ ਸਾਰੇ ਮਰਦ ਜਿਹੜੇ ਓਹਨੂੰ ਮਿਲੇ ਸਨ, ਤੇ ਓਹ ਖਾਸ ਲੋਕੀ ਜੋ ਇਸ ਮਤਲਬ ਲਈ ਹੀ ਕਚਹਿਰੀ ਆਏ ਸਨ, ਸਾਰੇ ਦੇ ਸਾਰੇ ਕਾਮ ਅੱਖਾਂ ਨਾਲ ਉਸ ਵੱਲ ਵੇਖਦੇ ਸਨ । ਓਹਨੂੰ ਓਹ ਗੱਲ ਵੀ ਚੇਤੇ ਆਈ ਜਿਹੜੀ ਓਹਦੀ ਸਾਥਣ ਬੈਰਥਾ ਓਹਨੂੰ ਜੇਲ੍ਹ ਵਿੱਚ ਆਕੇ ਦੱਸ ਗਈ ਸੀ ਕਿ ਓਹ ਪੜ੍ਹਨ ਵਾਲਾ ਮੁੰਡਾ ਜਿਹਨੂੰ