ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/411

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ, ਉਸ ਪ੍ਰੋਕਿਊਰਰ ਨੂੰ ਵੀ ਆਪਣਾ ਦਿਲ ਦਸ ਦਿੱਤਾ ਸੀ, ਤੇ ਦੋਹਾਂ ਜੇਲਾਂ ਥੀਂ ਵੀ ਹੋ ਆਇਆ ਸੀ———ਆਦਿ ਨੇ ਉਸਨੂੰ ਇੰਨਾ ਜੋਸ਼ ਜ਼ਹਿਰ ਚਾੜ੍ਹਿਆ ਹੋਇਆ ਸੀ ਕਿ ਓਹਨੂੰ ਸ਼ਾਂਤ ਹੋਣ ਲਈ ਬੜਾ ਚਿਰ ਲੱਗਾ । ਜਦ ਉਹ ਘਰ ਪਹੁਤਾ ਓਸ ਆਪਣੀ ਡਾਇਰੀ ਦੇ ਪਿਛਲੇ ਕੁਝ ਫਿਕਰੇ ਪੜ੍ਹੇ ਤੇ ਅੱਗੇ ਇਉਂ ਲਿਖਿਆ :———

"ਦੋ ਸਾਲ ਤੱਕ ਮੈਂ ਆਪਣੀ ਡਾਇਰੀ ਵਿੱਚ ਕੁਛ ਨਹੀਂ ਲਿਖਿਆ ਤੇ ਮੇਰਾ ਖਿਆਲ ਸੀ ਕਿ ਮੈਂ ਕਦੀ ਇਸ ਬਾਲਪੁਨੇ ਜੇਹੀ ਵਾਲੀ ਗੱਲ ਵੱਲ ਮੁੜ ਨਹੀਂ ਆਵਾਂਗਾ । ਪਰ ਇਹ ਬੱਚਪਨ ਨਹੀਂ, ਇਹ ਤਾਂ ਆਪਣੇ ਆਪ ਨਾਲ, ਆਪਣੇ ਦੈਵੀ ਆਤਮਾ ਨਾਲ, ਜਿਹੜਾ ਹਰ ਇਕ ਬੱਚੇ ਦੇ ਦਿਲ ਵਿੱਚ ਵੱਸ ਰਹਿਆ ਹੈ, ਗੱਲਾਂ ਕਰਨ ਤੁੱਲ ਹੈ । ਇਸ ਸਾਰੇ ਅਰਸੇ ਵਿੱਚ ਮੇਰਾ ਜੀ ਸੁੱਤਾ ਪਇਆ ਸੀ ਤੇ ਗੱਲਾਂ ਕਰਨ ਲਈ ਕੋਈ ਹੈ ਹੀ ਨਹੀਂ ਸੀ । ੨੮ ਅਪਰੈਲ ਨੂੰ ਅਦਾਲਤ ਵਿੱਚ ਜਦ ਮੈਂ ਜੂਰੀ ਉੱਪਰ ਸਾਂ, ਇਕ ਅਦਭੁਤ ਰੱਬੀ ਪ੍ਰੇਰਨਾ ਹੋਈ । ਮੈਂ ਓਹਨੂੰ ਕੈਦੀਆਂ ਵਾਲੇ ਜੰਗਲੇ ਵਿੱਚ ਡਿੱਠਾ, ਓਹ ਕਾਤੂਸ਼ਾ ਜਿਹਨੂੰ ਮੈਂ ਖਰਾਬ ਕੀਤਾ ਸੀ, ਓਹ ਕੈਦੀਆਂ ਵਾਲਾ ਮੋਟਾ ਓਵਰਕੋਟ ਪਾਈ ਖੜੀ ਸੀ———ਇਕ ਓਪਰੀ ਘਟਨਾ ਹੋਈ, ਮੇਰੇ ਆਪਣੇ ਕਸੂਰ ਕਰਕੇ ਓਹਨੂੰ ਸਖਤ ਮੁਸੀਬਤ ਦੀ ਸਜ਼ਾ ਮਿਲੀ । ਮੈਂ ਹੁਣ ਪ੍ਰੋਕਿਊਰਰ ਪਾਸੋਂ ਤੇ ਜੇਲਖਾਨੇ ਹੋਕੇ ਆਇਆ ਹਾਂ ਪਰ ਮੈਨੂੰ ਅੰਦਰ ਜਾਣਾ ਨਹੀਂ ਮਿਲਿਆ । ਪਰੰਤੂ ਮੈਂ ਪੱਕਾ ਇਰਾਦਾ ਕਰ ਲਇਆ ਹੈ ਕਿ ਮੈਂ ਓਹਨੂੰ ਮਿਲਾਂਗਾ, ਓਹਨੂੰ ਆਪਣਾ ਦਿਲ ਖੋਲ੍ਹ ਕੇ ਆਪਣਾ ਸਾਰਾ

੩੭੭