ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/410

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸ ਥਾਂ ਲਈ ਤੇ ਓਸ ਰੋਗੀ ਜੇਹੀ ਕੁੜੀ ਦੀ ਸ਼ਕਲ ਲਈ ਕੁਥਾਂਦੀਆਂ ਸਨ, ਪਰ ਓਹ ਕੁੜੀ ਪੱਕੇ ਇਰਾਦੇ ਨਾਲ ਉਨ੍ਹਾਂ ਨੂੰ ਵਜਾਉਣ ਦੀ ਮਸ਼ਕ ਕਰ ਰਹੀ ਸੀ । ਅਹਾਤੇ ਵਿੱਚ ਨਿਖਲੀਊਧਵ ਇਕ ਕੰਡਿਆਲੀ ਜੇਹੀ ਮੁੱਛਾਂ ਵਾਲੇ ਅਫਸਰ ਨੂੰ ਮਿਲਿਆ ਤੇ ਪੁੱਛਿਆ ਕਿ ਅਸਟੰਟ ਕਿੱਥੇ ਹੋਣਾ ਹੈ ? ਓਹੋ ਹੀ ਅਸਟੰਟ ਸੀ ਓਸ ਉਹਦੇ ਪਰਮਿਟ ਨੂੰ ਵੇਖਿਆ ਪਰ ਕਹਿਆ ਕਿ ਓਹ ਹਵਾਲਾਤੀ ਜੇਲ ਦੇ ਪਰਮਿਟ ਉੱਪਰ ਇਸ ਜੇਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦਾ, ਨਾਲੇ ਅੱਜ ਦੇਰ ਹੋ ਚੁਕੀ ਹੈ, "ਕਲ ਫਿਰ ਆਪ ਨੇ ਆਵਣਾ । ਕਲ ਦਸ ਬਜੇ ਸਭ ਨੂੰ ਅੰਦਰ ਜਾਣਾ ਮਿਲ ਜਾਂਦਾ ਹੈ ਤਦ ਆਓ, ਇੰਸਪੈਕਟਰ ਆਪ ਵੀ ਘਰੇ ਹੋਸੀ, ਫਿਰ ਆਪ ਦੀ ਮੁਲਾਕਾਤ ਇਕ ਸਾਂਝੇ ਕਮਰੇ ਵਿੱਚ ਹੋ ਸਕੇਗੀ ਤੇ ਜੇ ਇੰਸਪੈਕਟਰ ਦੀ ਮਰਜ਼ੀ ਹੋਈ ਤਦ ਦਫ਼ਤਰ ਵਿੱਚ ਵੀ ਹੋ ਸਕਦੀ ਹੈ ।"

ਇਉਂ ਓਸ ਦਿਨ ਨਿਖਲੀਊਧਵ ਮੁਲਾਕਾਤ ਕਰਨ ਵਿੱਚ ਨਾਕਾਮਯਾਬ ਰਹਿਆ ਤੇ ਘਰ ਵਾਪਸ ਹੋ ਗਇਆ । ਮਸਲੋਵਾ ਦੇ ਮਿਲਣ ਦੀ ਤਾਂਘ ਕਰਕੇ ਤੇ ਉਸ ਜੋਸ਼ ਵਿੱਚ ਹੋਣ ਕਰਕੇ ਓਹਦੇ ਮਨ ਵਿੱਚ ਅਦਾਲਤਾਂ ਦਾ ਕੋਈ ਖਿਆਲ ਨਹੀਂ ਸੀ ਲੰਘ ਰਹਿਆ | ਪਰ ਓਸ ਦਿਨ ਪ੍ਰੋਕਿਊਰਰ ਨਾਲ ਜਿਹੜੀ ਗੱਲ ਬਾਤ ਹੋਈ ਸੀ, ਯਾ ਜਿਹੜੀਆਂ ਗੱਲਾਂ ਅਸਟੰਟ ਨਾਲ ਹੋਈਆਂ ਸਨ, ਯਾ ਇਸ ਗੱਲ ਨੇ ਕਿ ਉਹ ਕਿਸਦੀ ਮੁਲਾਕਾਤ ਨੂੰ ਮਾਰਿਆ ਮਾਰਿਆ ਫਿਰ ਰਹਿਆ

੩੭੬