ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/404

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਣ ਦੀ ਇਜਾਜ਼ਤ ਦਾ ਪਰਵਾਨਾ ਲਿਖ ਦਿੰਦਾ ਹਾਂ———ਬਹਿ ਜਾਓ।"

ਤੇ ਮੇਜ਼ ਉੱਪਰ ਜਾ ਕੇ ਉਹ ਬਹਿ ਗਿਆ ਤੇ ਲਿਖਣ ਡਹਿ ਪਿਆ, "ਮਿਹਰਬਾਨੀ ਕਰਕੇ ਬਹਿ ਜਾਓ ।"

ਇਹ ਅੰਦਰ ਜਾਣ ਦੀ ਇਜਾਜ਼ਤ ਦਾ ਹੁਕਮ ਓਸ ਨਿਖਲੀਊਧਵ ਨੂੰ ਫੜਾਇਆ, ਤੇ ਬੜੀ ਹੀ ਪੁੱਛ ਭਰੀ ਨਿਗਾਹ ਨਾਲ ਉਸ ਵਲ ਤੱਕਣ ਲੱਗ ਗਇਆ ।

"ਜੀ———ਮੈਂ ਇਹ ਵੀ ਕਹਿੰਦਾ ਹਾਂ ਕਿ ਅੱਗੇ ਥੀਂ ਹੁਣ ਮੈਂ ਜੂਰੀ ਦੇ ਸੈਸ਼ਨ ਵਿੱਚ ਨਹੀਂ ਬਹਿਣਾ।"

"ਤਾਂ ਆਪ ਨੂੰ ਪਤਾ ਹੀ ਹੈ ਕਿ ਆਪ ਨੂੰ ਬੜੀ ਮਾਕੂਲ ਦਲੀਲਾਂ ਅਦਾਲਤ ਨੂੰ ਦੇਣੀਆਂ ਪਵਣਗੀਆਂ।"

"ਮੇਰੀ ਦਲੀਲ ਇਹ ਹੈ ਕਿ ਮੈਂ ਕਿਸੀ ਉੱਪਰ ਬਹਿ ਕੇ ਅਦਾਲਤ ਕਰਨ ਨੂੰ ਹੀ ਬੇਸੂਦ ਸਮਝਦਾ ਹਾਂ ਬਲਕਿ ਅਧਰਮ ਸਮਝਦਾ ਹਾਂ ।"

"ਅੱਛਾ ?" ਪ੍ਰੋਕਿਊਰਰ ਨੇ ਕਹਿਆ, ਮੁੜ ਓਹੋ ਹੀ ਓਹਦੀ ਬੇ ਮਲੂਮੀ ਮੁਸਕਰੀ ਭਰਨਾ, ਜਿਵੇਂ ਉਹ ਇਹ ਦੱਸਣਾ ਚਾਹੁੰਦਾ ਸੀ ਕਿ ਇਸ ਤਰਾਂ ਦੀਆਂ ਨਿਰੀਆਂ ਕਥਨੀਆਂ ਥੀਂ ਓਹ ਖੂਬ ਵਾਕਫ ਹੈ ਤੇ ਇਹ ਮਜ਼ਮੂਨ ਇਕ ਦਿਲ ਦੀ ਚੁਹਲ ਮਾਤਰ ਸੀ, "ਠੀਕ ਪਰ ਆਪ ਨੂੰ ਖੂਬ ਪਤਾ ਹੋਣਾ ਚਾਹੀਏ ਕਿ ਮੈਂ ਪ੍ਰੋਕਿਊਰਰ ਦੀ ਹੈਸੀਅਤ ਵਿੱਚ ਆਪ ਦੇ ਖਿਆਲ

੩੭੦