ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/402

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਆਪ ਨੂੰ ਇਹ ਸਲਾਹ ਦੇਵਾਂਗਾ ਕਿ ਆਪ ਓਥੇ ਜਾ ਕੇ ਪਤਾ ਕਰੋ ।"

"ਪਰ ਮੇਰਾਂ ਤਾਂ ਉਹਨੂੰ ਜਿੰਨਾ ਛੇਤੀ ਹੋ ਸਕੇ ਮਿਲਣਾ ਬੜਾ ਜਰੂਰੀ ਹੈ, "ਨਿਖਲੀਊਧਵ ਨੇ ਕਹਿਆ———ਤੇ ਓਹਦੇ ਜਬੜੇ ਕੰਬ ਰਹੇ ਸਨ, ਜਦ ਓਸ ਇਹ ਵੇਖਿਆ ਕਿ ਓਹਦੀ ਓਹ ਦੋ ਟੁਕ ਫੈਸਲਾ ਕਰਨ ਵਾਲੀ ਘੜੀ ਸਿਰ ਤੇ ਹੀ ਆਣ ਪਹੁੰਚੀ ਹੈ ।

"ਕਿਉਂ ? ਆਪ ਨੂੰ ਕੀ ਇੰਨੀ ਲੋੜ ਹੈ" ਪ੍ਰੋਕਿਊਰਰ ਨੇ ਕਿਹਾ, ਕੁਛ ਬੇਸਬਰੀ ਨਾਲ ਆਪਣੀਆਂ ਭਵਾਂ ਉੱਪਰ ਖਿੱਚ ਕੇ ।

"ਇਸ ਵਾਸਤੇ ਕਿ ਓਹ ਬੇ ਗੁਨਾਹ ਸਖਤ ਮੁਸ਼ੱਕਤ ਦੀ ਸਜ਼ਾ ਪਾ ਚੁਕੀ ਹੈ ਤੇ ਕਸੂਰ ਸਭ ਮੇਰਾ ਹੈ," ਨਿਖਲੀਊਧਵ ਨੇ ਕੰਬਦੀ ਆਵਾਜ਼ ਵਿੱਚ ਉੱਤਰ ਦਿੱਤਾ, ਨਾਲੇ ਇਹ ਵੀ ਮਹਿਸੂਸ ਕਰ ਰਹਿਆ ਸੀ ਕਿ ਓਹ ਐਸੀ ਗੱਲ ਪਇਆ ਕਹਿੰਦਾ ਹੈ ਜਿਹਦੀ ਕਹਿਣ ਦੀ ਉਹਨੂੰ ਕੋਈ ਲੋੜ ਨਹੀਂ ਸੀ ।

"ਉਹ ਕਿਸ ਤਰਾਂ ?"

"ਇਸ ਤਰਾਂ———ਮੈਂ ਉਹਨੂੰ ਪ੍ਰੇਰਿਆ ਸੀ ਤੇ ਉਹਦੀ ਇਸ ਹਾਲਤ ਦਾ ਕਾਰਨ ਬਣਿਆਂ ਹਾਂ, ਉਹ ਇਸ ਦੁਰਗਤੀ ਨੂੰ ਨ ਪਹੁੰਚਦੀ, ਨ ਉਹ ਦੋਸੀ ਅੱਜ ਹੁੰਦੀ———ਜੇ ਮੈਂ ਕਾਰਨ ਨ ਹੁੰਦਾ।"

"ਇਹ———ਕਿ ਮੈਂ ਓਹਦਾ ਪਿੱਛਾ ਕਰਨਾ ਚਾਹੁੰਦਾ ਹਾਂ.......ਤੇ ਓਸ ਨਾਲ ਵਿਆਹ ਕਰਨਾ ਚਾਹੁੰਦਾ ਹਾਂ," ਨਿਖਲੀਊਧਵ ਨੇ

੩੬੮