ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/401

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਜੁਰਮ ਵਿੱਚ ਦੋਸੀਂ", ਪ੍ਰੋਕਿਊਰਰ ਨੇ ਜਲਦੀ ਜਲਦੀ ਕਹਿਆ "ਪਰ ਆਪ ਉਹਨੂੰ ਕਿਉਂ ਮਿਲਣਾ ਚਾਹੁੰਦੇ ਹੋ ?" ਉਸ ਇਉਂ ਕਹਿਆ ਜਿਵੇਂ ਉਹ ਆਪਣੀ ਪਹਿਲੀ ਸਖਤੀ ਨੂੰ ਮੁਲਾਇਮ ਕਰ ਰਹਿਆ ਹੈ, "ਮੈਂ ਆਪ ਨੂੰ ਇਜਾਜ਼ਤ ਨਹੀਂ ਦੇ ਸੱਕਦਾ, ਜਦ ਤਕ ਤੁਸੀ ਮੈਨੂੰ ਇਹ ਨ ਦੱਸੋ ਕਿ ਆਪ ਉਹਨੂੰ ਕਿਉਂ ਮਿਲਣਾ ਚਾਹੁੰਦੇ ਹੋ।"

"ਮੈਂ ਇਕ ਖਾਸ ਜ਼ਰੂਰੀ ਸਬੱਬ ਲਈ ਮਿਲਣਾ ਚਾਹੁੰਦਾ ਹਾਂ" , ਨਿਖਲੀਊਧਵ ਨੇ ਫਿਰ ਕਹਿਆ ਪਰ ਸ਼ਰਮ ਨਾਲ ਕੁਛ ਲਾਲ ਲਾਲ ਹੋ ਕੇ ।

"ਅੱਛਾ ?" ਪ੍ਰੋਕਿਊਰਰ ਨੇ ਆਖਿਆ, ਆਪਣੀਆਂ ਅੱਖਾਂ ਉੱਪਰ ਕਰਕੇ ਤੇ ਨਿਖਲੀਊਧਵ ਨੂੰ ਨੀਝ ਲਾ ਕੇ ਤੱਕਕੇ "ਕੀ ਓਹਦਾ ਮੁਕੱਦਮਾਂ ਸੁਣਿਆ ਜਾ ਚੁੱਕਾ ਹੈ ਕਿ ਨਹੀਂ?"

"ਉਹਦਾ ਮੁਕੱਦਮਾ ਕੱਲ ਹੋਇਆ ਸੀ ਤੇ ਉਸ ਉੱਪਰ ਬੇ ਇਨਸਾਫੀ ਹੋਈ ਹੈ ਚਾਰ ਸਾਲ ਦੀ ਸਖਤ ਮੁਸ਼ੱਕਤ ਤੇ ਸਾਈਬੇਰੀਆ-ਉਹ ਨਿਰਦੋਸ਼ ਹੈ ।"

"ਅੱਛਾ ? ਪਰ ਜੇ ਉਹਨੂੰ ਕੱਲ ਹੀ ਸਜ਼ਾ ਦਾ ਹੁਕਮ ਹੋਇਆ ਹੈ" ਪ੍ਰੋਕਿਊਰਰ ਕਹੀ ਗਇਆ, ਤੇ ਉਸ ਨਿਖਲੀਊਧਵ ਦੀ ਇਸ ਗੱਲ ਉੱਪਰ ਕਿ ਓਹ ਬੇ ਗੁਨਾਹ ਹੈ ਕੋਈ ਧਿਆਨ ਨ ਦਿੱਤਾ, "ਤਾਂ ਉਹ ਹਾਲੇ ਪਹਿਲੀ ਜੇਹਲ ਵਿੱਚ ਡੱਕੀ ਹੋਣੀ ਹੈ, ਤੇ ਓਥੇ ਹੀ ਹੋਵੇਗੀ ਜਦ ਤਕ ਬਾਕਾਇਦਾ ਹੁਕਮ ਓਥੇ ਨਹੀਂ ਪਹੁੰਚਣਗੇ । ਓਥੇ ਖਾਸ ਖਾਸ ਦਿਨਾਂ ਨੂੰ ਮਿਲਣ ਦੀ ਇਜਾਜ਼ਤ ਹੁੰਦੀ ਹੈ,

੩੬੭