ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/400

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੋਸ਼ਾਕ ਨੇ ਉਹਦੀ ਮਦਦ ਕੀਤੀ———ਉਸ ਅਫਸਰ ਨੇ ਜਾ ਕੇ ਪ੍ਰੋਕਿਊਰਰ ਨੂੰ ਕਹਿਆ । ਇਜਾਜ਼ਤ ਤਾਂ ਮਿਲੀ ਪ੍ਰੋਕਿਊਰਰ ਉਹਨੂੰ ਖੜੇ ਖੜੇ ਨੂੰ ਮਿਲਿਆ । ਸਾਫ ਸੀ ਕਿ ਉਹ ਕੁਛ ਨਾਰਾਜ ਹੋ ਗਇਆ ਸੀ ਕਿ ਨਿਖਲੀਊਧਵ ਨੇ ਉਸ ਪਾਸ ਆਉਣ ਦੀ ਐਸੀ ਬੇ ਜ਼ਾਬਤਾ ਜ਼ਿਦ ਕਿਉਂ ਕੀਤੀ ।

‘ਆਪ ਕੀ ਕਹਿੰਦੇ ਹੋ ? ਪ੍ਰੋਕਿਊਰਰ ਨੇ ਕਰੜਾਈ ਨਾਲ ਪੁੱਛਿਆ ।

"ਮੈਂ ਜੂਰੀ ਉੱਪਰ ਹਾਂ, ਮੇਰਾ ਨਾਮ ਨਿਖਲੀਊਧਵ ਹੈ ਤੇ ਇਹ ਮੇਰੇ ਲਈ ਅਤਿ ਹੀ ਜਰੂਰੀ ਹੈ ਕਿ ਮੈਂ ਕੈਦੀ ਮਸਲੋਵਾ ਨੂੰ ਮਿਲਾਂ", ਨਿਖਲੀਊਧਵ ਨੇ ਕਾਹਲੀ ਵਿੱਚ ਪਰ ਪੱਕੇ ਦਿਲ ਨਾਲ ਪਰ ਕੁਛ ਸ਼ਰਮ ਨਾਲ ਲਾਲ ਜੇਹਾ ਮੂੰਹ ਹੋ ਕੇ ਕਹਿਆ, ਤੇ ਨਾਲੇ ਉਹਨੂੰ ਪ੍ਰਤੀਤ ਹੋ ਰਹਿਆ ਸੀ ਕਿ ਉਹ ਇਸ ਵੇਲੇ ਇਕ ਐਸਾ ਕਦਮ ਚੁੱਕ ਰਹਿਆ ਹੈ ਜਿਸ ਦਾ ਓਸ ਦੀ ਅਗਲੀ ਜ਼ਿੰਦਗੀ ਲਈ ਇਕ ਫੈਸਲਾ ਕਰ ਦੇਣ ਵਾਲਾ ਅਸਰ ਹੋਵੇਗਾ ।

ਪ੍ਰੋਕਿਊਰਰ ਇਕ ਮਧਰਾ, ਕਾਲ ਭਰਮਾਂ ਜੇਹਾ ਆਦਮੀ ਸੀ, ਛੋਟੇ ਕੱਕੇ ਵਾਲ, ਤੇਜ਼ ਤੇ ਚਮਕਦੀਆਂ ਅੱਖਾਂ, ਤੇ ਇਕ ਘਣੀ ਖਸਖਾਸੀ ਕੀਤੀ ਦਾੜ੍ਹੀ, ਤੇ ਦਾੜ੍ਹੀ ਵਿਚ ਦੀ ਬਾਹਰ ਉਹਦਾ ਹੇਠਲਾ ਜਬੜਾ ਨਿਕਲਿਆ ਹੋਇਆ ਸੀ ।

"ਮਸਲੋਵਾ ? ਹਾਂ ਠੀਕ ਹੈ———ਮੈਨੂੰ ਪਤਾ ਹੈ, ਜ਼ਹਿਰ ਦੇਣ

੨੬੬