ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/399

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੫

ਜਦ ਵਿਚਕਾਹੇ ਛੁੱਟੀ ਹੋਈ ਸੀ, ਨਿਖਲੀਊਧਵ ਉੱਠ ਖੜੋਤਾ ਸੀ ਤੇ ਕੌਰੀਡੋਰ ਵਿੱਚ ਤੁਰ ਗਇਆ ਸੀ । ਉਹ ਹੁਣ ਨਹੀਂ ਸੀ ਚਾਹੁੰਦਾ ਕਿ ਮੁੜ ਅਦਾਲਤ ਵਿੱਚ ਜਾਵੇ———ਕਰਨ ਮੱਥਾ ਸੜੇ ਜੋ ਇਨਹਾਂ ਦੀ ਮਰਜੀ ਹੋਵੇ, ਪਰ ਇਸ ਹੌਲਨਾਕ ਕਰੈਹਤਪੁਣੇ ਵਿੱਚ ਅੱਗੇ ਥੀਂ ਉਹ ਕੋਈ ਹਿੱਸਾ ਨਹੀਂ ਲਵੇਗਾ ।

ਪ੍ਰੋਕਿਊਰਰ (ਪੋਲੀਸ ਦਾ ਰੂਸੀ ਅਫ਼ਸਰ) ਦਾ ਕਮਰਾ ਪੁੱਛ ਕੇ ਉਹ ਉਸ ਵਲ ਗਇਆ, ਬਾਹਰ ਖੜਾ ਅਰਦਲੀ ਉਹਨੂੰ ਅੰਦਰ ਨਹੀਂ ਸੀ ਜਾਣ ਦਿੰਦਾ, ਇਹ ਕਹਿੰਦਾ ਸੀ ਕਿ ਪ੍ਰੋਕਿਊਰਰਰੁੱਝਿਆ ਹੈ ਪਰ ਨਿਖਲੀਊਧਵ ਨੇ ਉਹਦੀ ਰੋਕ ਟੋਕ ਦੀ ਕੋਈ ਪਰਵਾਹ ਨ ਕੀਤੀ ਤੇ ਦਰਵਾਜ਼ੇ ਪਾਸ ਪੁਹਤਾ ਜਿੱਥੇ ਅੰਦਰੋਂ ਆ ਕੇ ਇਕ ਅਫਸਰ ਜੇਹਾ ਉਹਨੂੰ ਮਿਲਿਆ । ਉਹਨੂੰ ਨਿਖਲੀਊਧਵ ਨੇ ਕਹਿਆ ਕਿ ਓਹਦੇ ਆਉਣ ਦੀ ਖਬਰ ਸਾਹਿਬ ਨੂੰ ਪਹੁੰਚਾਈ ਜਾਵੇ, ਕਿ ਉਹ ਜੂਰੀ ਉੱਪਰ ਹੈ ਤੇ ਉਨਹਾਂ ਨਾਲ ਇਕ ਬੜੀ ਜਰੂਰੀ ਗਲ ਕਰਨੀ ਹੈ ।

ਇਕ ਤਾਂ ਉਹਦੇ ਜੂਰੀ ਉੱਪਰ ਹੋਣ ਨੇ, ਦੂਜੇ ਉਹਦੀ