ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/398

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੱਲ ਨਹੀਂ ਸੋਚਦੇ ਕਿ ਉਹ ਕੀ ਕਾਰਣ ਹਨ ਜਿਨਹਾਂ ਨੇ ਇਹਦਾ ਇਹ ਭੈੜਾ ਹਾਲ ਬਣਾ ਦਿੱਤਾ ਹੈ ਤੇ ਆਓ ਸੋਚੀਏ ਕਿ ਇਹ ਕਾਰਨ ਕਿਸੀ ਤਰਾਂ ਮੂਲੋਂ ਹੀ ਉਖਾੜ ਸੁੱਟੀਏ, ਪਰ ਨਹੀਂ———ਇਹ ਨਿਰਾ ਇਹ ਵਿਚਾਰ ਰਹੇ ਹਨ ਕਿ ਇਹਨੂੰ ਸਜ਼ਾ ਦੇਣ ਨਾਲ ਸਭ ਕੁਛ ਠੀਕ ਹੋ ਜਾਵੇਗਾ ।

"ਆਹ ! ਇਹ ਦਿਲ ਨੂੰ ਦਹਿਲ ਦੇਣ ਵਾਲਾ, ਹੌਲਨਾਕ, ਅੱਤਿਆਚਾਰ !" ਨਿਖਲੀਊਧਵ ਨੇ ਇਹ ਸਭ ਕੁਛ ਵਿਚਾਰਿਆ ਤੇ ਜੋ ਕੁਛ ਉਹ ਕਰ ਰਹੇ ਸਨ ਤੇ ਹੋ ਰਹਿਆ ਸੀ ਉਸ ਮੁੜ ਕੁਛ ਨ ਸੁਣਿਆਂ———ਉਹ ਤਾਂ ਭੈ ਭੀਤ ਹੋ ਗਇਆ ਸੀ ਕਿ ਹਾਏ ਇਨਹਾਂ ਕਚਹਿਰੀਆਂ ਵਿੱਚ ਕੀ ਹੋ ਰਹਿਆ ਹੈ———ਉਹ ਹੁਣ ਉੱਕਾ ਸਮਝ ਹੀ ਨਹੀਂ ਸੀ ਸੱਕਦਾ ਕਿ ਇਨਹਾਂ ਸਾਰੀਆਂ ਗੱਲਾਂ ਦਾ ਮਰਮ ਓਹਨੂੰ ਇਸ ਥੀਂ ਪਹਿਲਾਂ ਕਿਉਂ ਨਹੀਂ ਸੀ ਪਤਾ ਲੱਗਾ, ਤੇ ਹੁਣ ਬਾਕੀ ਦੇ ਬੰਦੇ ਕਿਉਂ ਨਹੀਂ ਉਸ ਮਰਮ ਨੂੰ ਸਮਝ ਰਹੇ ।

੩੬੪