ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/394

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਸ਼ੈਡ ਵਿੱਚ ਨਹੀਂ ਬਲਕਿ ਰਹਿਣ ਵਾਲੇ ਘਰ ਵਿੱਚ ਹੋਈ ਹੈ । ਜੰਦਰਾ ਤੋੜਿਆ ਗਿਆ ਹੈ ਤੇ ਦਲੀਲਾਂ ਦਿੱਤੀਆਂ ਕਿ ਇਸ ਵਾਸਤੇ ਮੁੰਡੇ ਨੂੰ ਸਖਤ ਸਜ਼ਾ ਹੋਣੀ ਚਾਹੀਏ। ਉਸ ਮੁੰਡੇ ਦੀ ਬਚਾ ਵਾਲੇ ਪਾਸੇ ਦਾ ਵਕੀਲ ਜਿਹਨੂੰ ਸਰਕਾਰ ਨੇ ਨੀਤ ਕੀਤਾ ਸੀ, ਇਹ ਕਹਿੰਦਾ ਸੀ ਕਿ ਚੋਰੀ ਰਹਿਣ ਵਾਲੇ ਕਿਸੀ ਮਕਾਨ ਵਿੱਚ ਨਹੀਂ ਹੋਈ, ਤੇ ਇਉਂ ਕੀਤੇ ਜੁਰਮ ਥੀਂ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਦੋਸੀ ਕੋਈ ਇੰਨਾ ਸੋਸੈਟੀ ਲਈ ਖਤਰਨਾਕ ਬੰਦਾ ਨਹੀਂ ਜਿੰਨਾ ਦਸਿਆ ਜਾਂਦਾ ਹੈ ।

ਪਰਧਾਨ ਨੇ ਓਹੋ ਨਿਰੋਲ ਨਿਰਪਖਤਾ ਦੱਸੀ ਤੇ ਇਨਸਾਫ ਕਰਨ ਵਾਲਾ ਬਣਿਆ, ਜਿਸ ਤਰਾਂ ਕਲ ਸੀ ਤੇ ਉਸਨੇ ਜੂਰੀ ਨੂੰ ਸਾਰਾ ਵਾਕਿਆ ਸਮਝਾਇਆ ਜਿਹੜਾ ਉਹ ਸਾਰੇ ਮੈਂਬਰ ਅੱਗੇ ਹੀ ਸਮਝ ਗਏ ਸਨ ਤੇ ਬਦੋ ਬਦੀ ਹੀ ਸਮਝ ਚੁਕੇ ਸਨ———ਕਲ ਵਾਂਗ ਥੋੜੀ ਦੇਰ ਲਈ ਅਦਾਲਤ ਨੇ ਛੁੱਟੀ ਕੀਤੀ, ਫਿਰ ਉਨਹਾਂ ਜਾਕੇ ਸਿਗਰਟ ਪੀਤੇ———ਫਿਰ ਅਸ਼ਰ ਨੇ ਉੱਚੀ ਸੁਰ ਵਿੱਚ ਕਹਿਆ "ਅਦਾਲਤ ਆ ਰਹੀ ਹੈ",ਤੇ ਫਿਰ ਉਨ੍ਹਾਂ ਜੂਰੀ ਵਾਲਿਆਂ ਨੇ ਕੋਸ਼ਸ਼ ਕੀਤੀ ਕਿ ਮਤੇ ਮੁੜ ਊਂਘਾਂ ਨ ਆਣ ਸਤਾਉਣ———ਤੇ ਦੋਸੀ ਉੱਪਰ ਪੁਲਿਸ ਦੇ ਸਿਪਾਹੀ ਆਪਣੀਆਂ ਨੰਗੀਆਂ ਤਲਵਾਰਾਂ ਸੂਤੀ ਖੜੇ ਸਨ ।

ਕਾਰਵਾਈ ਥੀਂ ਜਾਪਦਾ ਸੀ ਕਿ ਇਹ ਮੁੰਡਾ ਉਹਦੇ ਪਿਓ ਨੇ ਇਕ ਤਮਾਕੂ ਦੇ ਕਾਰਖਾਨੇ ਵਿੱਚ ਐਪਰੈਨਟਿਸ (ਹੱਥਾਂ ਨਾਲ ਕੰਮ ਕਰਨ ਤੇ ਕੰਮ ਸਿੱਖਣ ਲਈ ਸ਼ਗਿਰਦ)

੩੬੦