ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/392

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ । ਉਨ੍ਹਾਂ ਦੋਹਾਂ ਇਕਬਾਲ ਕਰ ਲਇਆ ਸੀ ਤੇ ਹਵਾਲਾਤ ਵਿਚ ਦਿੱਤੇ ਗਏ ਸਨ । ਇਸ ਲੜਕੇ ਦਾ ਸਾਥੀ ਇਕ ਜੰਦਰੇ ਬਨਾਉਣ ਵਾਲਾ ਲੋਹਾਰ ਸੀ । ਉਹ ਤਾਂ ਹਵਾਲਾਤ ਵਿਚ ਹੀ ਪਾਰ ਬੋਲਿਆ, ਤੇ ਇਹ ਲੜਕਾ ਇਕੱਲਾ ਹੁਣ ਮੁਕੱਦਮੇ ਦੀ ਪੇਸ਼ੀ ਭੁਗਤ ਰਹਿਆ ਸੀ । ਪੁਰਾਣੀਆਂ ਫੂਹੜੀਆਂ, ਸ਼ਹਾਦਤ ਵਿੱਚ ਆਈਆਂ ਚੀਜ਼ਾਂ, ਮੇਜ ਉੱਪਰ ਧਰੀਆਂ ਹੋਈਆਂ ਸਨ।

ਕਾਰਰਵਾਈ ਹੂ-ਬਹੂ ਕਲ ਵਾਂਗਰ ਸੀ, ਓਹੋ ਸ਼ਹਾਦਤ, ਸਬੂਤ, ਕਾਰਵਾਈਆਂ, ਸੌਹਾਂ ਸੁਗੰਧਾਂ, ਸਵਾਲਾਂ ਦਾ ਪੁੱਛਣ ਪਛਾਣ, ਉਹ ਖਾਸ ਆਪਣੇ ਆਪਣੇ ਕੰਮ ਦੇ ਨਿਪੁੰਨਾਂ ਦੀਆਂ ਸ਼ਹਾਦਤਾਂ ਤੇ ਉਹੋ ਜੇਹੇ ਜਿਰਾ ਕਰਨ ਦੇ ਦਿਖਾਵੇ ਚਲ ਰਹੇ ਸਨ । ਜੋ ਕੋਈ ਸਵਾਲ ਪ੍ਰਧਾਨ ਜਾਂ ਸਰਕਾਰੀ ਵਕੀਲ ਜਾਂ ਹੋਰ ਵਕੀਲ ਇਕ ਪੁਲਿਸ ਦੇ ਆਦਮੀ (ਜੋ ਗਵਾਹਾਂ ਵਿੱਚੋਂ ਇਕ ਸੀ) ਨੂੰ ਪੁੱਛਦੇ ਸਨ ਉਹ ਬੱਸ ਘੜਿਆ ਜਵਾਬ ਮੂੰਹੋਂ ਤੁਰਤ ਕੱਢ ਦਿੰਦਾ ਸੀ———"ਹਾਂ ਜੀ, ਮੈਂ ਕਹਿ ਨਹੀਂ ਸੱਕਦਾ", ਭਾਵੇਂ ਜ਼ਾਬਤੇ ਦੀ ਕਾਰਰਵਾਈ ਤੇ ਹੁਕਮ ਮੰਨਣ ਨਾਲ ਉਹ ਉੱਲੂ ਜੇਹਾ ਇਕ ਮਸ਼ੀਨ ਵਰਗਾ ਹੀ ਹੋਇਆ ਹੋਇਆ ਸੀ, ਤਦ ਵੀ ਇਸ ਕੈਦੀ ਦੇ ਫੜਨ ਬਾਬਤ ਕੁਛ ਕਹਿਣ ਨੂੰ ਸਾਫ ਦਿਸ ਰਿਹਾ ਸੀ, ਕਿ ਉਹ ਰਜਾਮੰਦ ਨਹੀਂ ਸੀ । ਇਕ ਹੋਰ ਗਵਾਹ ਨੂੰ,———ਇਕ ਬੁੱਢਾ ਕਈ ਰਹਿਣ ਵਾਲੀਆਂ ਇਮਾਰਤਾਂ ਦਾ ਤੇ ਉਨ੍ਹਾਂ ਚੁਰਾਈਆਂ ਫੂਹੜੀਆਂ ਦਾ ਮਾਲਕ, ਕੁਛ ਕੁੜੀਲ ਸੜਿਆ ਜੇਹਾ ਬੁਢਾ———ਜਦ ਪੁੱਛਿਆ ਗਿਆ ਕਿ ਕੀ ਫੁਹੜੀਆਂ ਤੇਰੀਆਂ ਹਨ, ਉਸ ਨੇ ਉਨ੍ਹਾਂ ਨੂੰ ਬੇ ਦਿਲੀ ਨਾਲ ਪਛਾਤਾ ਤੇ ਕਿਹਾ 'ਹਾਂ'। ਜਦ ਸਰਕਾਰੀ ਵਕੀਲ ਨੇ ਉਹਨੂੰ ਪੁੱਛਿਆ ਕਿ ਇਹ

੩੫੮