ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/391

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਦਾਲਤ ਵਿੱਚ ਮੁਕੱਦਮਿਆਂ ਦੀਆਂ ਤਿਆਰੀਆਂ ਉੱਸੇ ਕਲ ਵਲੇ ਰੋਜ ਵਾਂਗਰ ਸਨ, ਸਿਵਾਏ ਇਕ ਉਕਤਾਈ ਦੇ ਕਿ ਅੱਜ ਜੂਰੀ ਨੂੰ ਕਸਮਾਂ ਨਹੀਂ ਸਨ ਦਿੱਤੀਆਂ ਗਈਆਂ ਤੇ ਨ ਪ੍ਰਧਾਨ ਨੇ ਆਪਣੀ ਕਾਰਵਾਈ ਅਰੰਭ ਵੇਲੇ ਕੋਈ ਨਸੀਹਤਾਂ ਕੀਤੀਆਂ ਸਨ ।

ਅੱਜ ਮੁਕੱਦਮਾ ਕੋਠਾ ਭੰਨ ਕੇ ਚੋਰੀ ਕਰਨ ਦਾ ਸੀ । ਦੋ ਦੋਸੀ ਸਨ ਜਿਹੜੇ ਪੁਲਿਸ ਦੇ ਸਿਪਾਹੀਆਂ ਦੇ ਨੰਗੀ ਤਲਵਾਰ ਦੇ ਪਹਿਰੇ ਵਿੱਚ ਸਨ । ਇਕ ਪਤਲਾ ਤੰਗ ਛਾਤੀ ਵਾਲਾ ਵੀਹ ਕੁ ਵਰਿਹਾਂ ਦਾ ਮੁੰਡਾ ਜਿਹਦੇ ਚਿਹਰੇ ਉੱਪਰ ਲਹੂ ਉੱਕਾ ਨਹੀਂ ਸੀ ਤੇ ਮੂੰਹ ਬਿਲਕੁਲ ਹਿੱਸਿਆ ਹੋਇਆ ਸੀ———ਉਸਨੇ ਭੂਰਾ ਜੇਹਾ ਓਵਰਕੋਟ ਪਾਇਆ ਹੋਇਆ ਸੀ । ਇਕੱਲਾ ਕੈਦੀਆਂ ਦੇ ਜੰਗਲੇ ਵਿੱਚ ਬੈਂਚ ਉੱਪਰ ਬੈਠਾ ਸੀ ਤੇ ਆਪਣੇ ਭਰਵੱਟੇ ਨੀਵੇਂ ਕਰਕੇ ਜੋ ਕੋਈ ਅਦਾਲਤ ਵਿੱਚ ਆਉਂਦਾ ਸੀ ਉਹਨੂੰ ਭਰਵੱਟਿਆਂ ਦੇ ਵਿੱਚ ਦੀ ਅੱਖਾਂ ਦੇ ਆਨੇ ਉਤਾਂਹ ਕਰਕੇ ਦੇਖਦਾ ਸੀ ।

ਇਸ ਲੜਕੇ ਉੱਪਰ ਇਹ ਦੋਸ ਲੱਗਾ ਸੀ ਕਿ ਇਸ ਨੇ ਆਪਣੇ ਇਕ ਹੋਰ ਸਾਥ ਸਮੇਤ, ਇਕ ਸ਼ੈਡ (ਛੱਪਰ) ਦਾ ਜੰਦਰਾ ਭੰਨਿਆ, ਤੇ ਓਥੋਂ ਕਈ ਇਕ ਪੁਰਾਣੀਆਂ ਸੜੀਆਂ ਫੂਹੜੀਆਂ ਚੁਰਾਈਆਂ, ਜਿਨ੍ਹਾਂ ਦੀ ਕੁਲ ਕੀਮਤ ੩) ਰੂਬਲ ਤੇ ੭੩ ਕੋਪੈਕ ਸੀ । ਫਰਦ ਜੁਰਮ ਦੇ ਅਨੁਸਾਰ ਪੁਲਿਸ ਨੇ ਇਸ ਲੜਕੇ ਨੂੰ ਸਰੇ ਬਜ਼ਾਰ ਪਕੜ ਲੀਤਾ ਸੀ ਉਸ ਆਪਣੇ ਸਾਥੀ ਸਮੇਤ ਜਿਸ ਫੂਹੜੀਆਂ ਸਿਰ ਉੱਪਰ ਚੁੱਕੀਆਂ ਹੋਈਆਂ

੩੫੭