ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/390

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੌਦਾਗਰ ਨੇ ਕਲ ਵਾਂਗੂ ਕੁਛ ਖਾ ਪੀ ਲਇਆ ਹੋਇਆ ਸੀ ਇਸ ਕਰਕੇ ਉਹ ਉਸੀ ਤਰਾਂ ਜਿਸ ਤਰਾਂ ਪਰਸੋਂ ਸੀ ਅੱਜ ਵੀ ਖੁਸਖੁਸ਼ਾ ਸੀ ਤੇ ਨਿਖਲੀਊਧਵ ਨੂੰ ਇਕ ਬੜੇ ਚਿਰ ਦੇ ਮਿਤ੍ਰ ਵਾਂਗ ਮਿਲਿਆ ਤੇ ਅੱਜ ਪੀਟਰ ਜਿਰਾਸੀਮੋਵਿਚ ਦਾ ਸ਼ੋਰੀ ਹਾਸਾ, ਤੇ ਅਲਖਤ ਕਰ ਦੇਣ ਵਾਲੀ ਅਪਣਤ ਦੀ ਬੇਤਕੱਲਫੀ ਆਦਿ ਲਈ ਉਸਨੂੰ ਕੋਈ ਘ੍ਰਿਣਾ ਨਹੀਂ ਸੀ ਹੁੰਦੀ ।

ਨਿਖਲੀਊਧਵ ਸਾਰੇ ਜੂਰੀ ਦੇ ਬੰਦਿਆਂ ਨੂੰ ਕੈਦੀ ਮਸਲੋਵਾ ਨਾਲ ਜੋ ਉਹਦੇ ਤਅੱਲਕ ਸਨ, ਸਭ ਗਲ ਨੂੰ ਸਪਸ਼ਟ ਕਰ ਦੇਣਾ ਪਸੰਦ ਕਰ ਰਹਿਆ ਸੀ ।

"ਧਰਮ ਸਰੂਪੀ ਤਾਂ ਗੱਲ ਇਉਂ ਹੈ," ਓਸ ਸੋਚਿਆ, "ਮੈਨੂੰ ਕਲ ਅਦਾਲਤ ਵਿੱਚ ਹੀ ਉੱਠ ਕੇ ਆਪਣਾ ਕਸੂਰ ਦਸ ਦੇਣਾ ਚਾਹੀਦਾ ਸੀ ।" ਪਰ ਜਦ ਹੋਰਨਾਂ ਨਾਲ ਅਦਾਲਤ ਵਿੱਚ ਗਇਆ, ਤੇ ਪਰਸੋਂ ਵਾਲੀ ਕਵਾਇਦ ਫਿਰ ਤੱਕੀ———ਓਹੋ ਆਵਾਜ਼, "ਲੋਕ ਅਦਾਲਤ ਆ ਰਹੀ ਹੈ," ਉਹ ਉਨ੍ਹਾਂ ਤਿੰਨਾਂ ਆਦਮੀਆਂ ਦਾ ਤਿੱਲੇ ਨਾਲ ਕੱਢੇ ਕਾਲਰਾਂ ਵਿੱਚ ਮੁੜ ਪਲੇਟ ਫਾਰਮ ਉੱਪਰ ਉਸੀ ਤਰਾਂ ਚੜ੍ਹਨਾ———ਓਹੋ ਜੂਰੀ ਦੀਆਂ ਉੱਚੀਆਂ ਪਿੱਠਾਂ ਵਾਲੀਆਂ ਕੁਰਸੀਆਂ ਤੇ ਆ ਕੇ ਉਸੀ ਤਰਾਂ ਬਹਿ ਜਾਣਾ, ਓਹੋ ਪੁਲਿਸ ਦੇ ਸਿਪਾਹੀ, ਓਹੋ ਈਸਾ ਦੀ

ਪ੍ਰਤਿਮਾ, ਓਹੋ ਪਾਦਰੀ ਨਿਖਲੀਊਧਵ ਨੇ ਮਲੂਮ ਕੀਤਾ ਕਿ ਭਾਵੇਂ ਉਹਨੂੰ ਆਪਣਾ ਕਸੂਰ ਦਸ ਦੇਣਾ ਚਾਹੀਦਾ ਸੀ, ਪਰ ਉਸ ਦਿਨ ਵੀ ਤੇ ਅੱਜ ਵੀ ਇੰਨੀ ਬੜੀ ਭਾਰੀ ਸੰਜੀਦਗੀ ਨੂੰ ਉਹ ਕਿਸੀ ਤਰਾਂ ਟੁਕ ਦੇਣ ਦੇ ਅਸਮਰਥ ਸੀ ।

੩੫੬