ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/388

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਮਿਲੀਏ ਤੇ ਉਸ ਕੀ ਫੈਸਲਾ ਕੀਤਾ ਹੈ ਤੇ ਫਿਰ............. ਫਿਰ ਚਲੀਏ ਉਹਨੂੰ ਮਿਲੀਏ, ਉਸ ਕਲ ਦੇ ਦੋਸੀ ਨੂੰ ਤੇ ਉਹ ਨੂੰ ਹਰ ਇਕ ਗਲ ਦੱਸੀਏ ।"

ਜਦ ਉਸ ਇਹ ਧਿਆਨ ਬੱਧਾ ਕਿ ਕਿੰਝ ਇਹ ਉਹਨੂੰ ਮਿਲੇਗਾ, ਕਿੰਝ ਕਰੇਗਾ, ਤੇ ਆਪਣੇ ਆਪ ਨੂੰ ਕਿੰਝ ਖੋਲ੍ਹਕੇ ਦੱਸੇਗਾ, ਤੇ ਉਹ ਉਹਨੂੰ ਕੀ ਕਹੇਗਾ, ਕਿ ਉਸ ਅਪਰਾਧ, ਪਾਪ, ਅਧਰਮ ਨੂੰ ਧੋਣ ਲਈ ਜੋ ਕੁਛ ਹੋ ਸੱਕਦਾ ਹੈ ਉਹ ਕਰਨ ਨੂੰ ਤਿਆਰ ਹੈ ਤੇ ਇਸ ਨਾਲ ਵਿਆਹ ਕਰਨ ਨੂੰ ਵੀ ਤਿਆਰ ਹੈ, ਤਦ ਇਕ ਖਾਸ ਖੁਸ਼ੀ ਦਾ ਭਾਵ ਬੁੰਬ ਦੇ ਕੇ ਆਇਆ ਤੇ ਉਸ ਕਰਕੇ ਉਹਦੀਆਂ ਅੱਖਾਂ ਵਿੱਚ ਅੱਥਰੂ ਆ ਗਏ ।

੩੫੪