ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/385

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਹੀਂ———ਮੈਂ ਸੁਣਿਆ ਹੈ ਓਹ ਆਪ ਠੀਕ ਰਾਹੋਂ ਕੁਰਾਹ ਪੈ ਗਈ ਸੀ ਇਸ ਗਲ ਵਿੱਚ ਕਿਸ ਦਾ ਕਸੂਰ ਹੋ ਸਕਦਾ ਹੈ ?"

"ਮੇਰਾ———ਇਸੇ ਲਈ ਹੀ ਤਾਂ ਮੈਂ ਸਭ ਗਲ ਨੂੰ ਠੀਕ ਕਰਨਾ ਚਾਹੁੰਦਾ ਹਾਂ ।"

"ਠੀਕ ਕਰਨਾ ਬੜਾ ਕਠਿਨ ਹੈ ।"

"ਇਹ ਮੇਰਾ ਕੰਮ ਹੈ ਪਰ ਜੇ ਤੂੰ ਆਪਣੇ ਲਈ ਕਿਸੀ ਸੋਚੀਂ ਪੈ ਰਹੀ ਹੈਂ ਤਦ ਮੈਂ ਤੈਨੂੰ ਕਹਿ ਦਿਆਂ ਕਿ ਮੇਰੀ ਮਾਂ ਨੂੰ ਇੱਛਾ ਪ੍ਰਗਟ ਕੀਤੀ ਸੀ.........."।

"ਮੈਂ ਆਪਣੇ ਲਈ ਨਹੀਂ ਸੋਚ ਰਹੀ, ਮੈਨੂੰ ਸਵਰਗ ਵਾਸੀ ਸਵਾਣੀ ਨੇ ਐਸੀ ਸੋਹਣੀ ਤਰਾਂ ਰੱਖਿਆ ਹੈ ਕਿ ਮੈਨੂੰ ਕੋਈ ਵਾਧੂ ਇੱਛਾ ਨਹੀਂ, ਲਿਸਐਂਕਾ (ਉਹਦੀ ਵਿਯਾਹੀ ਭੱਤਰੀ) ਮੈਨੂੰ ਸੱਦ ਰਹੀ ਹੈ ਤੇ ਮੈਂ ਓਸ ਪਾਸ ਚਲੀ ਜਾਸਾਂ, ਜਦ ਆਪ ਨੂੰ ਮੇਰੀ ਲੋੜ ਨ ਰਹੀ । ਪਰ ਮੈਨੂੰ ਮੰਦਾ ਲੱਗ ਰਹਿਆ ਹੈ ਕਿ ਤੂੰ ਇਸ ਮੋਈ ਗੱਲ ਨੂੰ ਇਸ ਤਰਾਂ ਇੰਨੇ ਚਿਰ ਬਾਹਦ ਆਪਣੇ ਦਿਲ ਵਿੱਚ ਇਉਂ ਪਿਆ ਖੋਭੇਂ———ਇਹੋ ਜੇਹੀਆਂ ਗੱਲਾਂ ਸਭਨਾਂ ਨਾਲ ਹੁੰਦੀਆਂ ਆਈਆਂ ਹਨ ।"

"ਨਹੀਂ ਭਾਈ ! ਮੇਰਾ ਇਹ ਖਿਆਲ ਨਹੀਂ, ਤੇ ਮੈਂ ਫਿਰ ਵੀ ਤੇਰੀ ਮਿੰਨਤ ਕਰਾਂਗਾ ਕਿ ਇਹ ਘਰ ਕਰਾਏ ਦੇ ਦੇਈਏ, ਤੇ ਚੀਜ਼ਾਂ ਨੂੰ ਬੰਦ ਕਰ ਦਈਏ, ਤੇ ਮਿਹਰਬਾਨੀ ਕਰਕੇ ਮੇਰੇ ਨਾਲ ਖਫ਼ਾ ਨ ਹੋਵੀਂ, ਮੈਂ ਜੋ ਕੁਛ ਵੀ ਸੇਵਾ ਤੂੰ ਮੇਰੀ ਕੀਤੀ ਹੈ ਓਸ ਲਈ ਬੜਾ ਹੀ ਧੰਨਵਾਦੀ ਹਾਂ।"

ਇਹ ਗੱਲ ਕਾਫ਼ੀ ਅਜੀਬ ਸੀ ਕਿ ਜਦ ਥੀਂ ਨਿਖਲੀ-

੩੫੧