ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/383

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਵਾਨਿਚ! ਕਿ ਤੇਰੇ ਖਿਆਲ ਇਉਂ ਜੇਹੇ ਹੋ ਗਏ ਹਨ," ਉਸ ਕਹਿਆ "ਫਰਜ਼ ਕਰ ਲਓ ਕਿ ਤੂੰ ਕਿਸੀ ਬਦੇਸ਼ ਨੂੰ ਵੀ ਸੈਲੇ ਜਾਵੇ, ਤਾਂ ਵੀ ਕਦੀ ਨ ਕਦੀ ਆਕੇ ਤੈਨੂੰ ਆਪਣੇ ਰਹਿਣ ਲਈ ਕਿਸੀ ਨ ਕਿਸੀ ਥਾਂ ਦੀ ਲੋੜ ਹੋਵੇਗੀ ਹੀ।"

"ਤੇ ਆਪਣੇ ਖਿਆਲਾਂ ਵਿੱਚ ਗਲਤੀ ਖਾ ਰਹੀ ਹੈ ਅਗਰੇਫੈਨਾ ਪੇਤਰੋਵਨਾ, ਮੈਂ ਬਾਹਰ ਕਿਧਰੇ ਨਹੀਂ ਜਾ ਰਹਿਆ———ਜੇ ਮੈਂ ਕਿਧਰੇ ਗਇਆ ਤਦ ਕਿਸੀ ਹੋਰ ਸੇਧ ਦੇ ਪਿੱਛੇ ਜਾਸਾਂ, "ਇਹ ਕਹਿਕੇ ਉਹ ਯਕ-ਬਯਕ ਕਿਸੀ ਸ਼ਰਮ ਨਾਲ ਲਾਲ ਲਾਲ ਹੋ ਗਇਆ । "ਹਾਂ ਮੈਨੂੰ ਇਹਨੂੰ ਦਸ ਦੇਣਾ ਚਾਹੀਦਾ ਹੈ ।"

"ਮੈਨੂੰ ਕਲ ਇਕ ਬੜੀ ਅਰਥ ਭਰੀ ਤੇ ਅਣੋਖੀ ਜੇਹੀ ਪ੍ਰੇਰਨਾ ਹੋਈ ਹੈ———ਕੀ ਤੈਨੂੰ ਯਾਦ ਹੈ । ਮੇਰੀ ਫੁੱਫੀ ਮੇਰੀ ਈਵਾਨੋਵਨਾ ਦੀ ਕਾਤੂਸ਼ਾ ਯਾਦ ਹੈ ?"

"ਹਾਂ ਜੀ-ਕਿਉਂ ! ਮੈਂ ਉਹਨੂੰ ਸੀਣਾ ਤਰੁਪਣਾ ਸਿਖੀਇਆ ਸੀ।"

ਹਾਂ———ਬਸ ਕਲ ਉਹ ਕਾਤੂਸ਼ਾ ਅਦਾਲਤ ਵਿੱਚ ਪੇਸ਼ ਹੋਈ ਸੀ———ਤੇ ਮੈਂ ਜੂਰੀ ਉੱਪਰ ਸਾਂ ।"

"ਉਹ ਰੱਬਾ ! ਕੇਹੀ ਤਰਸ ਜੋਗ ਗੱਲ ਹੈ !" 'ਅਗਰੇਫਨਾ ਪੈਰੋਵਨਾ ਨੇ ਚੀਕ ਕੇ ਕਿਹਾ "ਉਹ ਕਿਸ ਲਈ ਅਦਾਲਤ ਤੇ ਆ ਚੜ੍ਹੀ ਸੀ ?"

੩੪੯