ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/380

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਓ ਆਪਣੀ ਛਾਤੀ ਸਾਫ ਕਰਨੀ, ਤੇ ਜੇ ਓਹ ਖਫਾ ਹੋਵੇ ਤਾਂ ਜਿਵੇਂ ਉਹ ਚਾਹੇ ਉਹਦੀ ਤਸੱਲੀ ਕਰਾ ਦੇਣੀ । ਪਰ ਅਜ ਇਹ ਕਰਨਾ ਕੁਛ ਇੰਨਾ ਆਸਾਨ ਨਹੀਂ ਸੀ ਜਾਪ ਰਹਿਆ ਜਿੰਨਾ ਉਸ ਦਿਨ ਨਜ਼ਰ ਆ ਰਹਿਆ ਸੀ । ਤੇ ਫਿਰ ਕਿਸੀ ਆਦਮੀ ਨੂੰ ਖਾਹਮਖਾਹ ਕੋਈ ਇਹੋ ਜੇਹੀ ਗੱਲ ਦੱਸਕੇ ਦੁਖੀ ਕਰਨਾ, ਕਿਸ ਲਈ ! ਪ੍ਰਯੋਜਨ ਕੀ ! ਜੇ ਕਦੀ ਉਹ ਪੁੱਛੇ ਤਦ ਉਹ ਸਾਫ ਦੱਸ ਦੇਵੇਗਾ, ਪਰ ਖਾਹਮਖਾਹ ਦੱਸਣ ਦੀ ਖਾਸ ਨੀਤ ਨਾਲ ਉੱਥੇ ਜਾਣਾ ਨਹੀਂ। ਇਹ ਜ਼ਰੂਰੀ ਨਹੀਂ ਸੀ ।

ਤੇ ਸਾਰਾ ਸੱਚ ਮਿੱਸੀ ਨੂੰ ਵੀ ਦੱਸਣਾ ਉੱਨਾ ਹੀ ਮੁਸ਼ਕਲ ਦਿੱਸ ਆਇਆ । ਤੇ ਫਿਰ ਜੇ ਉਨ੍ਹਾਂ ਨੂੰ ਸਾਫ਼ ਸਾਫ਼ ਦੱਸੇਗਾ ਉਨ੍ਹਾਂ ਦੇ ਦਿਲ ਜਰੂਰ ਦੁਖਣਗੇ ਤੇ ਕੋਈ ਇਕ ਦੁਨਿਆਦਾਰੀ ਦੇ ਮਾਮਲਿਆਂ ਵਿੱਚ ਕੁਛ ਨ ਕੁਛ ਅਣਦੱਸਿਆ, ਅਣਪ੍ਰਗਟਿਆ ਰਹਿ ਹੀ ਜਾਂਦਾ ਹੈ । ਸਿਰਫ ਇਕ ਗੱਲ ਉੱਪਰ ਉਹ ਪੱਕਾ ਹੋਇਆ ਕਿ ਉਹ ਉਨ੍ਹਾਂ ਨੂੰ ਮਿਲਣ ਹੁਣ ਨਹੀਂ ਜਾਇਆ ਕਰੇਗਾ, ਤੇ ਜੇ ਕਦੀ ਉਨ੍ਹਾਂ ਪੁਛਿਆ ਤਦ ਉਹ ਸਾਫ਼ ਸਾਫ ਸੱਚ ਉਨ੍ਹਾਂ ਨੂੰ ਦੱਸ ਦੇਵੇਗਾ।

ਪਰ ਕਾਤੂਸ਼ਾ ਦੇ ਮਾਮਲੇ ਵਿੱਚ ਕੋਈ ਗੱਲ ਵੀ ਅਣਕਹੀ ਨਹੀਂ ਰਹਿਣ ਦੇਣੀ———ਮੈਂ ਜੇਲਖਾਨੇ ਜਾਵਾਂਗਾ ਤੇ ਓਹਨੂੰ ਸਭ ਕਹਿ ਸੁਣਾਵਾਂਗਾ, ਉਸ ਤੋਂ ਮਾਫੀ ਮੰਗਾਂਗਾ ਤੇ ਜੇ ਲੋੜ ਹੋਈ...................ਹਾਂ ਜੇ ਲੋੜ ਹੋਈ ਤਦ ਮੈਂ ਉਸ ਨਾਲ ਵਿਆਹ ਕਰ ਲਵਾਂਗਾ", ਇਓਂ ਉਸ ਵਿਚਾਰਿਆ।

ਇਸ ਖਿਆਲ ਨੇ ਕਿ ਓਹ ਇਕ ਇਖਲਾਕੀ,

੩੪੬