ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/379

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੩

ਦੂਜੇ ਸਵੇਰੇ ਜਦ ਨਿਖਲੀਊਧਵ ਜਾਗਿਆ ਤਦ ਉਸ ਆਪਣੇ ਅੰਦਰ ਵੇਖਿਆ ਕਿ ਕੁਛ ਵਰਤ ਚੁਕਾ ਸੀ ਤੇ ਇਹ ਗੱਲ ਯਾਦ ਆਉਣ ਥੀਂ ਪਹਿਲਾਂ ਕੀ ਕੁਛ ਅੰਦਰ ਹੋ ਚੁਕਾ ਸੀ ਓਹ ਇਹ ਜਰੂਰ ਜਾਣ ਗਇਆ ਸੀ ਕਿ ਜੋ ਕੁਛ ਵੀ ਵਰਤਿਆ ਸੀ ਓਹ ਬਹੁਤ ਹੀ ਚੰਗਾ ਤੇ ਜਰੂਰੀ ਸੀ ।

"ਕਾਤੂਸ਼ਾ ! ਤੇ ਉਹਦਾ ਮੁਕੱਦਮਾ !" ਹਾਂ ਓਹਨੂੰ ਕੂੜ ਬੋਲਣਾ ਉੱਕਾ ਛੱਡ ਦੇਣਾ ਹੈ । ਬੱਸ, ਤੇ ਸਾਰਾ ਸਚ ਦੱਸ ਦੇਣਾ ਹੈ ।

ਕੇਹਾ ਅਜੀਬ ਇਤਫਾਕ ਸੀ ਕਿ ਓਸੇ ਸਵੇਰੇ ਓਹਨੂੰ ਉਹ ਖਤ ਵੀ ਆਗਇਆ ਜਿਹਦੀ ਓਹਨੇ ਬੜੇ ਚਿਰ ਦੀ ਉਡੀਕ ਸੀ । ਮੇਰੀ ਵੈਸੀਲਿਵਨਾ ਉਸਦੇ ਜ਼ਿਲੇ ਦੇ ਹਾਕਮ ਦੀ ਘਰ ਵਾਲੀ ਦਾ ਖਤ ਸੀ । ਬੱਸ, ਉਹੋ ਖਤ ਜਿਸਨੇ ਓਹਨੂੰ ਪੂਰੀ ਖੁਲ੍ਹ ਦੇ ਦਿੱਤੀ ਸੀ ਤੇ ਆਖਿਆ ਸੀ ਬੇਸ਼ਕ ਵਿਆਹ ਕਰ ਲਵੇ ਨਾਲੇ ਉਹਦੇ ਹੋਣ ਵਾਲੇ ਵਿਆਹ ਦੀ ਖੁਸ਼ੀ ਤੇ ਵਧਾਈ ਦਿੱਤੀ ਹੋਈ ਸੀ ।

"ਵਿਆਹ !" ਉਸਨੇ ਆਪ ਕੁਝ ਤਨਜ਼ਨ ਦੁਹਰਾਇਆ, "ਮੈਂ ਇਹੋ ਜੇਹੀ ਗੱਲ ਥੀਂ ਹਾਲੇ ਕਿੰਨੀ ਦੂਰ ਹਾਂ।"

ਤੇ ਉਹਨੂੰ ਪਰਸੋਂ ਦੇ ਬਣਾਏ ਆਪਣੇ ਸਾਰੇ ਇਰਾਦੇ ਯਾਦ ਆ ਗਏ, ਕੀ ਕੀ ! ਸਾਰੀ ਗਲ ਉਹਦੇ ਖਾਵੰਦ ਨੂੰ ਦੱਸਣਾ ਤੇ