ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/377

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫਿਰ ਵੀ ਕਿੰਨੀ ਮੁਸੀਬਤ ਹੈ । ਇਹ ਕਿਸਮਤ ਮੈਂ ਨਹੀਂ ਸਾਂ ਮੰਗ ਰਹੀ, ਮੈਂ ਓਹ ਜਿਹੜੀ ਇੰਨੀ ਆਰਾਮ ਤਲਬ ਤੇ ਅਯਾਸ਼ ਜ਼ਿੰਦਗੀ ਰਹਿ ਰਹੀ ਸਾਂ ।"

ਕੁਝ ਦੇਰ ਚੁਪ ਰਹੀਆਂ ।

"ਓਹ ਮੱਥਾ ਸੜੀ ਬੁੱਢੀ ਕੀ ਕਹਿ ਰਹੀ ਹੈ, ਤੂੰ ਸੁਣ ਰਹੀ ਹੈ ਕੋਰਾਬਲੈਵਾ ਨੇ ਹੌਲ ਦਿੱਤੀ ਕਹਿਆ । ਮਸਲੋਵਾ ਦਾ ਧਿਆਨ ਕਮਰੇ ਦੇ ਦੂਜੇ ਸਿਰੇ ਥੀਂ ਇਕ ਅਣੋਖੀ ਜੇਹੀ ਆਵਾਜ਼ ਜੋ ਆ ਰਹੀ ਸੀ ਵਲ ਗਇਆ ।

ਇਹ ਆਵਾਜ਼ ਨਾਲ ਵਾਲਾਂ ਵਾਲੀ ਬੁੱਢੀ ਤੀਮੀਂ ਦੀ ਸੀ । ਓਹ ਦੱਬੇ ਜੇਹੇ ਆਵਾਜ਼ ਨਾਲ ਰੋ ਰਹੀ ਸੀ, ਤੇ ਡੁਸਕਾਰੇ ਭਰ ਰਹੀ ਸੀ । ਵੋਧਕਾ ਵੀ ਨ ਲੱਭੀ, ਨਾਲੇ ਗਾਲਾਂ ਪਈਆਂ । ਓਹਨੂੰ ਵੋਧਕਾ ਬੜੀ ਚੰਗੀ ਲੱਗਦੀ ਸੀ ਤੇ ਉਹਦਾ ਪੀਣ ਨੂੰ ਬੜਾ ਹੀ ਜੀ ਕਰਦਾ ਸੀ, ਤੇ ਇਸ ਲਈ ਵੀ ਕਿ ਉਹਨੂੰ ਨਾਲ ਹੀ ਆਪਣੀ ਗੁਜਰੀ ਉਮਰ ਦਾ ਚੇਤਾ ਆਇਆ ਕਿ ਕਿਸਤਰਾਂ ਸਾਰੀ ਉਮਰ ਹੀ ਓਹਨੂੰ ਗਾਲਾਂ ਹੀ ਪੈਂਦੀਆਂ ਰਹੀਆਂ ਸਨ, ਮਖੌਲ ਹੁੰਦੇ ਰਹੇ ਸਨ । ਲੋਕੀ ਨਾ ਸਿਰਫ ਓਹਨੂੰ ਰੰਜਸ਼ ਹੀ ਪਹੁੰਚਾਂਦੇ ਰਹੇ ਸਨ, ਪਰ ਮਾਰਦੇ ਕੁਟਦੇ ਰਹੇ ਸਨ | ਤਾਂ ਵੀ ਆਪਣੇ ਆਪ ਨੂੰ ਤਸੱਲੀ ਦੇਣ ਲਈ ਮੁੜ ਉਸ ਉਹ ਵਕਤ ਯਾਦ ਕੀਤਾ, ਜਦ ਓਸ ਕਾਰਖਾਨੇ ਵਿੱਚ ਕੰਮ ਕਰਦੇ ਮਜੂਰ ਫੈਦਕਾ ਮੋਲਦੋਨਕੋਵ ਨੂੰ ਪਿਆਰ ਕਰਦੀ ਸੀ, ਜਿਹੜਾ ਉਹਦਾ ਅਹਲ ਜਵਾਨੀ ਦਾ ਪਹਿਲਾ ਹੀ ਪਿਆਰ ਸੀ । ਪਰ ਫਿਰ ਇਹ ਵੀ ਨਾਲੇ ਹੀ ਯਾਦ ਆਇਆ ਕਿ ਆਖਰ ਓਹ

੩੪੩