ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/376

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਰ ਸਭ ਆਪਣਿਆਂ ਬਿਸਤਰਿਆਂ ਵਿੱਚ ਸਨ, ਤੇ ਕਈ ਤਾਂ ਘੁਰਾੜੇ ਮਾਰਨ ਲੱਗ ਗਈਆਂ ਸਨ । ਬੁੱਢੀ ਜਨਾਨੀ ਹਾਲੇ ਉਸ ਮੂਰਤੀ ਅੱਗੇ ਮੱਥੇ ਟੇਕ ਰਹੀ ਸੀ, ਤੇ ਅਰਦਾਸ ਹੀ ਕਰ ਰਹੀ ਸੀ, ਤੇ ਪਾਦਰੀ ਦੀ ਲੜਕੀ ਵੀ ਉੱਠ ਬੈਠੀ ਸੀ, ਤੇ ਕਮਰੇ ਵਿੱਚ ਉੱਤੇ ਤਲੇ ਟਹਿਲਣ ਲੱਗ ਗਈ ਸੀ । ਮਸਲੋਵਾ ਸੋਚ ਰਹੀ ਸੀ ਕਿ ਹੁਣ ਬਸ ਓਹ ਦੋਸੀ ਕੈਦੀ ਹੈ ਜਿਹਨੂੰ ਮਸ਼ੱਕਤ ਸਖਤ ਦੀ ਸਜ਼ਾ ਹੋ ਚੁਕੀ ਹੈ, ਤੇ ਓਹਨੂੰ ਦੋ ਵੇਰੀ ਇਸ ਗੱਲ ਦੀ ਚਿਤਾਵਨੀ ਵੀ ਕਰਾਈ ਜਾ ਚੁਕੀ ਸੀ,———ਇਕ ਤਾਂ ਬੋਚਕੋਵਾ ਵੱਲੋਂ ਤੇ ਦੂਜੀ ਵੇਰੀ ਓਸ ਲਾਲ ਵਾਲਾਂ ਵਾਲੀ ਵੱਲੋਂ———ਤੇ ਓਸ ਇਸ ਚਿਤਵਨ ਨੂੰ ਕਿ ਓਹ ਦੋਸੀ ਹੈ ਮੰਨੋ ਹਾਲੇ ਨਹੀਂ ਸੀ ਕਰ ਰਹੀ ।

ਕੋਰਾਬਲੈਵਾ ਨੇ, ਜੋ ਉਹਦੇ ਪਾਸ ਸੀ, ਬਿਸਤਰੇ ਵਿੱਚ ਪਾਸਾ ਪਰਤਿਆ ।

"ਹੁਣ ਫਿਰ," ਮਸਲੋਵਾ ਨੇ ਨੀਵੀਂ ਆਵਾਜ਼ ਵਿੱਚ ਕਹਿਆ, "ਕਿਹਨੂੰ ਇਹ ਖਾਬ ਖਿਆਲ ਹੀ ਸੀ ! ਦੇਖੋ ਬਾਕੀ ਦੇ ਕੇ ਕੁਛ ਨਹੀਂ ਕਰਦੇ ਤੇ ਉਨ੍ਹਾਂ ਨੂੰ ਕੁਛ ਵੀ ਨਹੀਂ ਹੁੰਦਾ ।"

"ਕੁੜੀਏ ! ਪਰਵਾਹ ਨ ਕਰ, ਲੋਕੀ ਸਾਈਬੇਰੀਆ ਜਾਕੇ ਵੀ ਜੀਣ ਦੀ ਰਾਹ ਲੱਭ ਹੀ ਲੈਂਦੇ ਹਨ । ਤੂੰ ਤਾਂ ਓਥੇ ਜਾਕੇ ਵੀ ਗੁੰਮ ਤਾਂ ਨਾਂ ਹੋ ਜਾਏਗੀ ?" ਕੋਰਾਬਲੈਵਾ ਨੇ ਓਹਨੂੰ ਤਸ਼ੱਫੀ ਦੇਨ ਲਈ ਕਹਿਆ।

"ਮੈਂ ਜਾਣਨੀ ਹਾਂ ਕਿ ਮੈਂ ਗੁੰਮ ਨਹੀਂ ਜਾਵਾਂਗੀ ਪਰ

੩੪੨