ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/374

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹਦੇ ਹੱਥਾਂ ਨੂੰ ਆਪਣੇ ਦੰਦਾਂ ਵਿੱਚ ਚਿੱਬ ਹੀ ਛੱਡੇ । ਇੰਨੇ ਵਿੱਚ ਬਾਕੀ ਦੀਆਂ ਤੀਮੀਆਂ ਨੇ ਵੀ ਲੜਨ ਵਾਲੀਆਂ ਦੇ ਆਲੇ ਦੁਆਲੇ ਆ ਝੁਰਮਟ ਪਾਇਆ । ਚੀਕਾੜੇ ਜਿਹੇ ਮਾਰਨ ਲੱਗੀਆਂ, ਤੇ ਓਨ੍ਹਾਂ ਨੂੰ ਛੁੜਾਨ ਦੀ ਕੋਸ਼ਸ਼ ਕਰ ਰਹੀਆਂ ਸਨ | ਓਹ ਤਪਦਿਕ ਦੀ ਬੀਮਾਰ ਵੀ ਆ ਪੁਹਤੀ, ਪਾਸ ਖੜੀ ਲੜਾਈ ਵੇਖ ਰਹੀ ਸੀ | ਬੱਚੇ ਰੋ ਰਹੇ ਸਨ । ਸ਼ੋਰ ਇੰਨਾ ਹੋਇਆ ਕਿ ਤੀਮੀਂ ਵਾਰਡਰੈਸ ਤੇ ਜੇਲਰ ਆ ਗਏ । ਲੜਦੀਆਂ ਤੀਮੀਆਂ ਨੂੰ ਅੱਡ ਅੱਡ ਕੀਤਾ | ਕੋਰਾਬਲੈਵਾ ਆਪਣੇ ਸਿਰ ਦੇ ਪਟੇ ਵਾਲ ਹੱਥ ਵਿੱਚ ਲਏ ਹੋਏ ਤੇ ਲਾਲ ਵਾਲਾਂ ਵਾਲੀ ਨੇ ਆਪਣੀ ਫਦੀ ਕਮੀਜ ਨੂੰ ਫੜ ਆਪਣੀ ਪੀਲੀ ਛਾਤੀ ਨੂੰ ਢੱਕ ਕੇ, ਦੋਵੇਂ ਇਕ ਦੂਜੇ ਦੀਆਂ ਸ਼ਕਾਇਤਾਂ ਉੱਚੀਆਂ ਉੱਚੀਆਂ ਕਰਨ ਲੱਗ ਪਈਆਂ ।

"ਮੈਂ ਜਾਣਦਾ ਹਾਂ, ਇਹ ਸਭ ਕਰਤੂਤ ਵੋਧਕਾ ਦੀ ਹੈ, ਜ਼ਰਾ ਠਹਿਰੋ ! ਮੈਂ ਇੰਸਪੈਕਟਰ ਸਾਹਿਬ ਨੂੰ ਸਵੇਰੇ ਕਹਿ ਦਿਆਂਗਾ ਓਹ ਤੁਹਾਡੇ ਨਾਲ ਸਮਝ ਲੈਸਨ । ਮੈਨੂੰ ਵੋਧਕਾ ਦੀ ਬੂ ਆ ਨਹੀਂ ਰਹੀ ਸੀ ? ਖਿਆਲ ਰੱਖੋ, ਯਾ ਤਾਂ ਸਾਰੀ ਗੱਲ ਸੱਚੀ ਸੁੱਚੀ ਦਸ ਦਿਓ ਨਹੀਂ ਤਾਂ ਤੁਹਾਡੇ ਲਈ ਚੰਗਾ ਨਹੀਂ ਹੋਵੇਗਾ" ਵਾਰਡਰੈਸ ਨੇ ਕਹਿਆ, ਸਾਡੇ ਪਾਸ ਤੁਹਾਡੇ ਝਗੜੇ ਝੇੜੇ ਫੈਸਲੇ ਕਰਨ ਦਾ ਵਕਤ ਨਹੀਂ, ਜਾਓਆਪਣੀ ਆਪਣੀ ਥਾਂ ਤੇ ਚੁਪ ਹੋਕੇ ਬਹਿ ਜਾਓ ।"

ਪਰ ਚੁਪ ਛੇਤੀ ਨਹੀਂ ਸੀ ਹੋਈ, ਬੜੇ ਚਿਰ ਤੱਕ ਤੀਮੀਆਂ ਆਪੇ ਵਿੱਚ ਝਗੜਦੀਆਂ ਰਹੀਆਂ ਤੇ ਇਸ ਗੱਲ

੩੪੦