ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/372

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਆਪਣੇ ਵਾਲਾਂ ਵਿੱਚ ਗੱਡੇ ਹੋਏ ਸਨ ਤੇ ਖੁਰਕ ਰਹੀ ਸੀ ।

"ਕਾਤਰੀਨਾ ਲੈ ਇਸ ਬਾਬਤ ਮੈਂ ਸਭ ਕੁਛ ਤੈਨੂੰ ਦੱਸਾਂ," ਓਸ ਸ਼ੁਰੂ ਕੀਤਾ, "ਪਹਿਲਾਂ ਤੇ ਸਭ ਥੀਂ ਉੱਪਰ ਤੈਨੂੰ ਇਹ ਲਿਖਣਾ ਪਵੇਗਾ, ਕਿ ਸਜ਼ਾ ਠੀਕ ਨਹੀਂ ਤੇ ਫਿਰ ਸ਼ਹਿਰ ਦੇ ਪੁਲਸੀ ਗਵਰਨਰ ਨੂੰ ਨੋਟਿਸ ਦੇਣਾ ਪਵੇਗਾ ।"

"ਤੇਰਾ ਇੱਥੇ ਕੀ ਮਤਲਬ ਹੈ ?" ਕੋਰਾਬਲੈਵਾ ਨੇ ਗੁਸੇ ਨਾਲ ਕਹਿਆ, "ਵੋਧਕਾ ਸੁੰਘਣ ਕਿ ਹੋਰ ਕੁਛ ? ਤੇਰੇ ਬਕਵਾਸ ਦੀ ਸਾਨੂੰ ਲੋੜ ਨਹੀਂ, ਤੇਰੀ ਸਲਾਹ ਬਿਨਾਂ ਹੀ ਸਾਨੂੰ ਜੋ ਕਰਨਾ ਹੈ ਪਤਾ ਹੈ ।"

"ਤੇਰੇ ਨਾਲ ਕੌਣ ਬੋਲ ਰਹਿਆ ਹੈ, ਤੂੰ ਆਪਣਾ ਨੱਕ ਇੰਨਾ ਡੂੰਘਾ ਕਿਉਂ ਪਈ ਖਭੋਨੀ ਏਂ ?"

"ਇਹ ਵੋਧਕਾ ਪੀਣ ਦਾ ਚਸਕਾ ਹੀ ਹੈ ਨਾਂ, ਜਿਸ ਲਈ ਇੱਥੇ ਰੀਂਘਦੀ ਏਂ ।"

"ਭਾਈ ! ਇਹਨੂੰ ਵੀ ਥੋੜੀ ਦਿਓ," ਮਸਲੋਵਾ ਨੇ ਕਹਿਆ। ਉਹ ਦਾਤਾ ਸੁਭਾ ਦੀ ਸੀ ਜਿਹੜੀ ਚੀਜ਼ ਓਸ ਪਾਸ ਹੋਵੇ, ਵੰਡ ਕੇ ਵਰਤਨ ਲਈ ਸਦਾ ਤਿਆਰ ਰਹਿੰਦੀ ਸੀ।

"ਆਹੋ ! ਮੈਂ ਏਹੀਆਂ ਜੇਹੀਆਂ ਨੂੰ ਕੁਛ ਹੋਰ ਵੀ ਦੇ ਦਿਆਂਗੀ ।"

"ਆਹੋ ਫਿਰ," ਲਾਲ ਵਾਲਾਂ ਵਾਲੀ ਕੋਰਾਬਲੈਵਾ ਵੱਲ ਵਧਕੇ ਬੋਲੀ "ਤੂੰ ਜਾਣਨੀ ਏਂ ਮੈਂ ਤੇਰੇ ਜੇਹੀਆਂ ਥੀਂ ਡਰਨੀ ਪਈ ਹਾਂ!"

੩੩੮