ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/370

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਹਨੂੰ ਵੇਖਣ ਆਉਂਦੇ ਸਨ, ਜਿਵੇਂ ਬਿਨ ਮਤਲਬ ਓਹਥੋਂ ਨਿਰੋ ਲੰਘ ਹੀ ਰਹੇ ਸਨ। ਇਕ ਸਿਪਾਹੀ ਨੇ ਕਹਿਆ ਵੀ ਸੀ, ਇਹ ਸਾਰੇ ਬਸ ਤੈਨੂੰ ਵੇਖਣ ਆਉਂਦੇ ਹਨ, "ਓਹ ਫਲਾਣਾ ਕਾਗਤ ਕਿੱਥੇ ਹੈ ਕਹਿੰਦੇ ਹਨ ? ਯਾ ਹੋਰ ਕੁਝ ! ਪਰ ਮੈਂ ਵੇਖਦੀ ਸਾਂ ਕਿ ਉਹ ਕਾਗਤ ਵਾਗਤ ਨਹੀਂ ਸਨ ਲੈਣ ਯਾ ਵੇਖਣ ਆਉਂਦੇ ਓਹ ਤਾਂ ਆਪਣੀਆਂ ਅੱਖਾਂ ਨਾਲ ਮੈਨੂੰ ਨਿਗਲਣ ਆਉਂਦੇ ਸਨ," ਓਸ ਸਿਰ ਹਿਲਾ ਕੇ ਕਹਿਆ "ਬਾਕਾਇਦਾ ਬਣੇ ਆਰਟਿਸਟ ਬਾਂਕੇ ਸਨ ।"

"ਹਾ ਹੀ, ਇਹ ਇਉਂ ਹੀ ਹੈ," ਚੌਕੀਦਾਰਨ ਨੇ ਸੋਹਣੇ ਬੋਲ ਫਿਰ ਛੇੜੇ, "ਓਹ ਤਾਂ ਸਨ ਮੱਖੀਆਂ ਤੇ ਤੂੰ ਖੰਡ ! ਭਾਵੇਂ ਹੋਰ ਕੁਝ ਲੱਭੇ ਨੂੰ ਲਭੇ ਰੋਟੀ ਮਿਲੇ ਨ ਮਿਲੇ, ਪਰ ਇਹ ਭੁੱਖ ਨਹੀਂ ਛੱਡ ਸਕਦੇ ।"

ਤੇ ਇੱਥੇ ਵੀ," ਮਸਲੋਵਾ ਨੇ ਉਹਦੀ ਗੱਲ ਟੁਕ ਕੇ ਕਹਿਆ, "ਓਹੋ ਗਲ, ਹਾਲੇ ਮੈਨੂੰ ਵਾਪਸ ਲਿਆ ਚੁਕੇ ਹੀ ਨਹੀਂ ਸਨ ਕਿ ਰੇਲ ਥੀਂ ਆਇਆ ਇਕ ਕਾਨਵਿਕਟਾਂ ਦਾ ਝੁੰਡ ਅੰਦਰ ਵਾੜਿਆ ਜਾ ਰਹਿਆ ਸੀ, ਉਨ੍ਹਾਂ ਮੈਨੂੰ ਬੜਾ ਦਿੱਕ ਕੀਤਾ, ਮੈਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਇਨ੍ਹਾਂ ਬਲਾਵਾਂ ਥੀਂ ਕਿੰਞ ਛੁੱਟਾਂ, ਭਲਾ ਹੋਵੇ ਅਸਟੰਟ ਦਾ ਉਹਨੇ ਇਹ ਜਾਨਵਰ ਮੋੜੇ———ਇਕ ਨੇ ਤਾਂ ਇੱਨਾ ਦਿੱਕ ਕੀਤਾ ਮੈਂ ਮਸੀਂ ਬਚੀ ।"

"ਉਹਦੀ ਨੁਹਾਰ ਕਿਹੋ ਜੇਹੀ ਸੀ!" ਤੇ ਹੋਰੋਸ਼ਾਵਕਾ ਨੇ ਪੁੱਛਿਆ ।

"ਕਾਲਾ-ਮੁੱਛਾਂ ਵਾਲਾ।"

"ਇਹ ਉਹੋ ਹੀ ਹੋਣਾ ਹੈ ।"

੩੩੬