ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/369

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਲੀਰ ਜਹੀ ਵਿੱਚ ਲਪੇਟਿਆ ਹੋਇਆ ਲੈ ਆਈ, “ਪਰ ਮੈਨੂੰ ਡਰ ਹੈ ਕਿ ਚਾਹ ਠੰਡੀ ਹੋ ਗਈ ਹੋਣੀ ਹੈ ।" ਚਾਹ ਬਿਲਕੁਲ ਠੰਡੀ ਸੀ, ਉਸ ਵਿੱਚੋਂ ਚਾਹ ਥੀਂ ਵਧ ਟੀਨ ਦੀ ਕਸ ਦੀ ਹਵੱਕ ਆਉਂਦੀ ਸੀ, ਤਾਂ ਵੀ ਮਸਲੋਵਾ ਨੇ ਪਿਆਲਾ ਭਰ ਲਇਆ ਤੇ ਰੋਟੀ ਨਾਲ ਪੀਣ ਲੱਗ ਪਈ ।

"ਫਿਨਾਸ਼ਕਾ ! ਲੈ ਤੂੰ ਵੀ ਲੈ !" ਉਸ ਨੇ ਕਹਿਆ ਤੇ ਰੋਟੀ ਦਾ ਟੁਕੜਾ ਭੰਨ ਕੇ ਉਸ ਬਾਲਕ ਨੂੰ ਦਿੱਤਾ ਜਿਹੜਾ ਉਹਦੇ ਖਾਂਦੇ ਮੂੰਹ ਵਲ ਤੱਕ ਰਿਹਾ ਸੀ ।

ਇਤਨੇ ਵਿੱਚ ਕੋਰਾਬਲੈਵਾ ਨੇ ਮਸਲੋਵਾ ਨੂੰ ਵੋਧਕਾ ਦੀ ਓਹ ਬੋਤਲ ਤੇ ਪਿਆਲਾ ਲਿਆ ਕੇ ਦਿੱਤਾ । ਮਸਲੋਵਾ ਨੇ ਬੋਤਲ ਵਿੱਚੋਂ ਕੁਝ ਤਾਂ ਓਹਨੂੰ ਕੋਰਾਬਲੈਵਾ ਨੂੰਤੇ ਕੁਝ ਹੋਰੋਸ਼ਾਵਕਾ ਨੂੰ ਦਿੱਤੀ । ਇਹ ਕੈਦਣਾ ਓਸ ਕਮਰੇ ਦੀਆਂ ਰਈਸ ਮੰਨੀਆਂ ਜਾਂਦੀਆਂ ਸਨ । ਇਨ੍ਹਾਂ ਪਾਸ ਕੁਝ ਰੁਪਏ ਸਨ ਤੇ ਉਹ ਦੂਜਿਆਂ ਨਾਲ ਵੰਡ ਕੇ ਖਾਂਦੀਆਂ ਪੀਂਦੀਆਂ ਸਨ । ਥੋੜੇ ਹੀ ਮਿੰਟਾਂ ਵਿੱਚ ਮਸਲੋਵਾ ਟਹਕ ਪਈ ਤੇ ਬੜੇ ਜੋਸ਼ ਨਾਲ ਜੋ ਕੁਝ ਅਦਾਲਤ ਵਿੱਚ ਹੋਇਆ ਸੀ ਦੱਸਣ ਲੱਗ ਪਈ । ਨਾਲ ਨਾਲ ਸਰਕਾਰੀ ਵਕੀਲ ਦੀਆਂ ਨਕਲਾਂ ਉਤਾਰੀ ਜਾਂਦੀ ਸੀ । ਓਸ ਦਸਿਆ ਕਿ ਮਰਦਾਂ ਦੀ ਉਹ ਖੋ ਓਹਨੂੰ ਬੜੀ ਅਜੀਬ ਅੱਜ ਲੱਗੀ ਕਿ ਇਸ ਤਰਾਂ ਓਹਨੂੰ ਸੁੰਘਦੇ ਫਿਰਦੇ ਸਨ ਕਿੰਝ ਅਦਾਲਤ ਵਿੱਚ ਸਾਰੇ ਓਸ ਵੱਲ ਵੇਂਹਦੇ ਸਨ ਤੇ ਫਿਰ ਕੈਦੀਆਂ ਦੇ ਬੈਠਣ ਵਾਲੇ ਕਮਰੇ ਵਿੱਚ ਕਈ ਬਹਾਨੇ ਕਰਕੇ

੩੩੫