ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/368

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੨

ਮਸਲੋਵਾ ਨੇ ਰੁਪਏ ਕੱਢੇ, ਉਹ ਕੂਪਨ ਜਿਹੜਾ ਓਸ ਰੋਟੀ ਦੇ ਰੋਲ ਵਿੱਚ ਛੁਪਾਇਆ ਹੋਇਆ ਸੀ, ਤੇ ਕੋਰਾਬਲੈਵਾ ਨੂੰ ਫੜਾ ਦਿੱਤਾ। ਕੋਰਾਬਲੈਵਾ ਭਾਵੇਂ ਪੜ੍ਹ ਨਹੀਂ ਸੀ ਸੱਕਦੀ, ਤਾਂ ਵੀ ਉਸ ਲੈ ਲਇਆ । ਹੋਰੋਸ਼ਾਵਕਾ ਦੀ ਕਹੀ ਗੱਲ ਉੱਪਰ ਓਹਨੂੰ ਸਦਾ ਇਹਤਬਾਰ ਸੀ ਤੇ ਜਦ ਉਸ ਨੇ ਉਹਨੂੰ ਪੜ੍ਹ ਕੇ ਦਸ ਦਿੱਤਾ ਕਿ ਕੂਪਨ ੨) ਰੂਬਲ ਤੇ ਪੰਜਾਹ ਕੋਪਿਸਕਾਂ (ਪੈਸਿਆਂ ਦਾ) ਹੈ ਓਹਦੀ ਤਸੱਲੀ ਹੋ ਗਈ । ਇਹ ਕਾਗਜ਼ ਲੈ ਕੇ ਓਸ ਕੋਠੀ ਦੇ ਹਵਾਦਾਨ ਵਲ ਚੜ੍ਹ ਕੇ ਓਥੋਂ ਇਕ ਵੋਧਕਾ ਦੀ ਬੋਤਲ ਲਾਹ ਆਂਦੀ ਜਿਹੜੀ ਓਥੇ ਓਸਨੇ ਛਿਪਾ ਕੇ ਰੱਖੀ ਹੋਈ ਸੀ । ਇਹ ਵੇਖ ਕੇ ਉਹ ਤੀਮੀਆਂ ਜਿਨ੍ਹਾਂ ਦੇ ਬਿਸਤਰੇ ਜਰਾ ਦੂਰ ਸਨ, ਉੱਠ ਕੇ ਚਲੀਆਂ ਗਈਆਂ, ਤੇ ਇਤਨੇ ਚਿਰ ਵਿੱਚ ਮਸਲੋਵਾ ਨੇ ਆਪਣੇ ਕੋਟ ਦੇ ਰੁਮਾਲ ਉੱਪਰ ਪਈ ਧੂੜ ਛੰਡੀ ਬਿਸਤ੍ਰਤੇ ਉੱਪਰ ਬਹਿ ਗਈ ਤੇ ਰੋਟੀ ਦੇ ਰੋਲ ਨੂੰ ਖਾਣ ਲੱਗ ਪਈ ।

"ਮੈਂ ਤੇਰੇ ਲਈ ਚਾਹ ਰੱਖੀ ਹੋਈ ਹੈ," ਥੀਓਡੋਸੀਆ ਨੇ ਕਹਿਆ ਤੇ ਅਲਮਾਰੀ ਵਿੱਚੋਂ ਇਕ ਪਿਆਲਾ ਲਾਹ ਲਿਆਂਦਾ ਤੇ ਨਾਲੇ ਇਕ ਟੀਨ ਦਾ ਚਾਹ ਦਾ ਬਰਤਨ