ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/366

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ ਨਾਂ ਜਿਹਦਾ ਨਾਂ ਨਹੀਂ ਆਉਂਦਾ ਉਹ ਵਾਲਾਂ ਵਾਲਾ, ਲੰਮੇ ਨੱਕ ਵਾਲਾ, ਜੇ ਉਹ ਖੜਾ ਹੋ ਜਾਂਦਾ ਉਹ ਇਸ ਕੋਲਤਾਰ ਦੇ ਚਿੱਕੜ ਵਿਚੋਂ ਤੈਨੂੰ ਸਾਫ ਕੱਢ ਲੈਂਦਾ, ਹਾਏ, ਜੇ ਕਿਧਰੇ ਓਹਨੂੰ ਵਕੀਲ ਕਰ ਲੈਂਦੀ !"

"ਹਾਂ ਓਹ ਠੀਕ ਬਰੀ ਕਰਾ ਦਿੰਦਾ" ਹੋਰੋਸ਼ਾਵਕਾ ਆਪਣੇ ਦੰਦ ਕੱਢ ਕੇ ਤੇ ਓਸ ਪਾਸ ਬਹਿ ਕੇ ਬੋਲੀ, "ਕਿਓ ! ਓਹ ਤਾਂ ਬਿਨਾਂ ੧੦੦੦ ਰੂਬਲ ਲਏ ਦੇ ਕਿਸੀ ਉੱਪਰ ਥੁੱਕੇ ਵੀ ਨਾਂਹ ਆਰ !"

"ਦਿੱਸਦਾ ਹੈ ਕਿ ਤੂੰ ਜੰਮੀ ਹੀ ਭੈੜੇ ਨਛੱਤ੍ਰ ਸੈਂ," ਤੇ ਓਹ ਬੁੱਢੀ ਬੋਲੀ ਜਿਹੜੀ ਅੱਗ ਲਾਣ ਦੇ ਅਪਰਾਧ ਵਿੱਚ ਕੈਦ ਸੀ । "ਜਰਾ ਸੋਚੋ ! ਮੇਰੀ ਨੂੰਹ ਨੂੰ ਤਾਂ ਉਧਾਲ ਕੇ ਕੋਈ ਲੈ ਜਾਵੇ, ਤੇ ਉਲਟਾ ਮੇਰੇ ਮੁੰਡੇ ਨੂੰ, ਓਹਦਾ ਮਾਸ ਜੂਆਂ ਨੂੰ ਖਵਾ ਖਵਾ ਪਾਲਣ ਨੂੰ ਅੰਦਰ ਡੱਕ ਦੇਣ ! ਤੇ ਮੇਰੀ ਬੁੱਢੀ ਉਮਰ ਵਿੱਚ ਨਾਲੇ ਮੈਨੂੰ ਵੀ । ਹਾਏ ਇਹ ਹਨੇਰ...................." ਮੁੜ ਆਪਣੀ ਰਾਮ ਕਹਾਣੀ ਕੋਈ ਸੋਵੀਂ ਵੇਰ ਦੱਸਣ ਲਗ ਪਈ, "ਯਾ ਤਾਂ ਹੱਥ ਠੁਠਾ ਫੜਾਂਦੇ ਹਨ ਯਾ ਜੇਲਖ਼ਾਨਾ । ਬੱਸ ! ਠੀਕ ਨਾਂਹ ਨੂਠਾ ਨਾਂਹ ਜੇਲਖਾਨਾ, ਦੋਵੇਂ ਕਿਸੀ ਸੱਦੇ ਦੀ ਤਾਂ ਉਡੀਕ ਨਹੀਂ ਕਰਦੇ ।"

"ਹਾਏ ! ਇਉਂ ਹੀ ਦਿੱਸਦਾ ਹੈ ਕਿ ਸਾਰੇ ਇਹੋ ਜੇਹੇ ਹੀ ਕੁਕਰਮ ਕਰਦੇ ਹਨ, ਇਕੋ ਹੀ ਰਾਹ ਹੈ ਸਾਰਿਆਂ ਦਾ," ਉਸ ਸ਼ਰਾਬ ਦੀ ਵਿਹਾਰੀ ਤੀਮੀਂ ਨੇ ਕਹਿਆ ਤੇ ਆਪਣੀ ਨਿੱਕੀ ਕੁੜੀ ਦਾ ਸਿਰ ਵੇਖਣ ਲਈ ਉਣ ਰਹੀ ਜਰਾਬ ਨੂੰ ਛੱਡ ਦਿੱਤਾ ਸੀ ਸੂ, ਕੁੜੀ ਨੂੰ ਆਪਣਿਆਂ ਦੋਹਾਂ ਗੋਡਿਆਂ ਵਿੱਚ ਦੀ ਬਹਾ-

੩੩੨