ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/364

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਬਾਂ ਦੀ ਮਹੀਨੇ ਆਵਾਜ਼ ਦਾ ਹਾਸਾਂ ਦੂਸਰੀਆਂ ਦੀਆਂ ਕਰੀਚਦੇ, ਬੈਠੇ, ਚੀਕਦੇ, ਮੋਟੇ ਗਲਿਆਂ ਦੀ ਕੁਰੱਖਤ ਆਵਾਜ਼ ਨਾਲ ਮਿਲ ਰਹਿਆ ਸੀ । ਗੱਲ ਇਹ ਹੋਈ ਸੀ ਬਾਹਰ ਅਹਾਤੇ ਵਿੱਚ ਕਿਸੀ ਕਾਨਵਿਕਟ ਨੇ ਕੁਛ ਐਸੀ ਭੈੜੀ ਹਰਕਤ ਕੀਤੀ ਸੀ ਜਿਸਨੂੰ ਵੇਖ ਕੇ ਇਹ ਸਾਰੀਆਂ ਹੱਸ ਪਈਆਂ ਸਨ ।

"ਵੇਖੋ ! ਮੁਨਿਆ ਕੁੱਤਾ ਕੀ ਕਰ ਰਿਹਾ ਹੈ," ਓਸ ਲਾਲ ਵਾਲਾਂ ਵਾਲੀ ਤੀਮੀ ਨੇ ਕਹਿਆ, ਤੇ ਉਹਦਾ ਸਾਰਾ ਮੋਟਾ ਜਿਸਮ ਹਾਸੇ ਨਾਲ ਕੰਬ ਰਹਿਆ ਸੀ, ਤੇ ਓਸ ਖਿੜਕੀ ਦੀਆਂ ਸੀਖਾਂ ਨਾਲ ਢੋਹ ਲਾਕੇ ਕੋਈ ਬੇਮਹਨੇ ਪਰ ਗੰਦੇ ਤੇ ਫੁਹਸ਼ ਲਫਜ਼ ਕਹੇ ।

"ਉਫ ! ਇਸ ਮੋਟੀ ਚੁੜੇਲ ਦਾ ਬਤਖਾਂ ਵਾਂਗ ਕਾਂ ਕਾਂ ਕਰਨਾਂ, ਇਹ ਕਿਸ ਗੱਲ ਉੱਪਰ ਇੰਨੀ ਹੱਸ ਰਹੀ ਹੈ ?" ਕੋਰਾਬਲੈਵਾ ਨੇ ਕਹਿਆ ਤੇ ਮੁੜ ਮਸਲੋਵਾ ਵੱਲ ਵੇਖਣ ਲੱਗ ਗਈ "ਕਿੰਨੇ ਸਾਲ ?" ਓਸ ਪੁੱਛਿਆ ।

"ਚਾਰ" ਮਸਲੋਵਾ ਨੇ ਕਹਿਆ ਤੇ ਅਥਰੂ ਇੰਨੇ ਚਲ ਰਹੇ ਸਨ ਕਿ ਇਕ ਮੋਟਾ ਜੇਹਾ ਓਹਦੇ ਸਿਗਰਟ ਉੱਪਰ ਪੈ ਗਇਆ, ਉਸ ਗੁੱਸੇ ਜੇਹੇ ਵਿੱਚ ਸਿਗਰਟ ਨੂੰ ਮਰੋੜ ਮਰਾੜ ਭੁੰਜੇ ਸੁਟ ਦਿੱਤਾ ਤੇ ਦੂਆ ਚਕ ਲਇਆ।

ਭਾਵੇਂ ਰੇਲ ਦੇ ਚੌਂਕੀਦਾਰ ਦੀ ਵਹੁਟੀ ਤਮਾਕੂ ਨਹੀਂ ਸੀ ਪੀਦੀ ਤਾਂ ਵੀ ਉਸ ਨੇ ਮਰੋੜਿਆ ਮਰਾੜਿਆਂ ਸਿਰਗਟ ਚੁਕ ਲਇਆ ਤੇ ਓਹਨੂੰ ਹੱਥਾਂ ਨਾਲ ਸਿੱਧਾ ਵੀ ਕਰਦੀ ਤੇ ਗੱਲਾਂ ਦੀ ਤਾਰ ਵੀ ਜਾਰੀ ਰੱਖੀ ਜਾਂਦੀ ਸੀ ।

੩੩੦