ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/362

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੁੱਢੀ ਜਨਾਨੀ ਜਿਹੜੀ ਬਾਲ ਨਾਲ ਖੇਡ ਰਹੀ ਸੀ ਆਈ ਤੇ ਮਸਲੋਵਾ ਦੇ ਅੱਗੇ ਖੜੀ ਹੋ ਗਈ, "ਤਸ ! ਤਸ ! ਤਸ," ਉਸ ਆਪਣੀ ਜਬਾਨ ਨੂੰ ਤਾਲੂ ਨਾਲ ਮਚਕਾ ਕੇ ਕਿਹਾ ਤੇ ਬੜੇ ਦਰਦ ਤੇ ਅਫਸੋਸ ਵਿੱਚ ਸਿਰ ਫੇਰਨ ਲੱਗ ਗਈ । ਓਹ ਬਾਲਕ ਵੀ ਓਸ ਪਾਸ ਆ ਗਇਆ ਤੇ ਆਪਣਾ ਉਪਰਲਾ ਹੋਠ ਕੁਛ ਕੱਢ ਕੇ ਮਸਲੋਵਾ, ਜਿਹੜੀ ਰੋਟੀ ਦੇ ਰੋਲ ਲਿਆਈ ਸੀ, ਵਲ ਪੂਰੀਆਂ ਅੱਖਾਂ ਉਘਾੜ ਕੇ ਵੇਖਣ ਲੱਗ ਗਇਆ । ਉਸ ਦਿਨ ਜੋ ਕੁਛ ਉਸ ਨਾਲ ਬੀਤੀਆਂ ਸੀ,ਉਹਦਾ ਸਾਰਾ ਗੁਬਾਰ ਉਹਦੇ ਅੰਦਰ ਸੀ ਤੇ ਇੰਨੇ ਸਾਰੇ ਮੂੰਹ ਜਦ ਸਾਰੇ ਉਸ ਵਲ ਹਮਦਰਦੀ ਨਾਲ ਵੇਖਣ ਲੱਗ ਪਏ, ਤਦ ਓਹਦੇ ਹੋਠ ਆਣ ਕੰਬਣ ਲੱਗ ਪਏ ਤੇ ਰੋਣਹਾਕਲੀ ਹੋ ਗਈ ਤੇ ਆਪਣੇ ਉੱਪਰ ਓਸ ਜ਼ਬਤ ਕਰਕੇ ਓਹ ਹੁਣ ਤੱਕ ਰੁਕੀ ਹੋਈ ਸੀ । ਪਰ ਜਦ ਓਹ ਬੁੱਢੀ ਤੇ ਬਾਲਕ ਆਏ, ਤਦ ਓਸ ਪਾਸੋਂ ਨ ਰਹਿਆ ਗਇਆ । ਜਦ ਹੀ ਓਸ ਨੇ ਬੁੱਢੀ ਦੀ ਜੀਭ ਤਾਲੂ ਨਾਲ ਮਚਕਾ ਕੇ "ਤਸ ! ਤਸ ! ਤਸ" ਸੁਣਿਆ ਤੇ ਬਾਲਕ ਦੀਆਂ ਓਹੋ ਭੋਲੀਆਂ ਭਾਲੀਆਂ ਅੱਖਾਂ ਫਿਕਰਮੰਦ ਜਹੀਆਂ ਹੋ ਕੇ ਰੋਟੀ ਵਲੋਂ ਉੱਠ ਕੇ ਉਸ ਵਲ ਨੀਝ ਲਾਕੇ ਤੱਕਣ ਲੱਗ ਗਈਆਂ ਓਹ ਰਹਿ ਨ ਸੱਕੀ, ਓਹਦਾ ਮੂੰਹ ਸਾਰਾ ਥਰ ਥਰ ਕੰਬਿਆ ਤੇ ਓਹਦੀਆਂ ਭੁੱਬਾਂ ਨਿਕਲ ਗਈਆਂ ।

"ਮੈਂ ਤੈਨੂੰ ਆਖਿਆ ਸੀ ਕਿ ਚੰਗਾ ਵਕੀਲ ਕਰੀਂ, ਕੋਰਾਬਲੈਵਾ ਨੇ ਕਹਿਆ "ਭਲਾ ਸਜ਼ਾ ਕੀ ਹੋਈ ? ਜਲਾਵਤਨੀ ! ਸਾਈਬੇਰੀਆ ?"

ਮਸਲੋਵਾ ਜਵਾਬ ਨ ਦੇ ਸੱਕੀ, ਪਰ ਆਪਣੀ ਰੋਟੀ

੩੨੮