ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/360

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਡ ੩੧

ਜਦ ਜੰਦਰੇ ਦੇ ਖੁੱਲ੍ਹਣ ਦਾ ਖੜਾਕ ਹੋਇਆ ਬੂਹਾ ਖੁਲਾ ਤੇ ਮਸਲੋਵਾ ਕੋਠੜੀ ਵਿੱਚ ਪਹੁੰਚੀ ਤਦ ਸਾਰੀਆਂ ਦਾ ਧਿਆਨ ਉਸ ਵਲ ਮੁੜਿਆ । ਉਹ ਪਾਦਰੀ ਦੀ ਲੜਕੀ ਵੀ ਪਲ ਦੀ ਪਲ ਠਹਿਰ ਗਈ, ਤੇ ਭਰਵੱਟੇ ਉਤਾਂਹ ਕਰਕੇ ਮਸਲੋਵਾ ਨੂੰ ਵੇਖਣ ਲਗ ਗਈ, ਪਰ ਬਿਨਾਂ ਬੋਲੇ ਦੇ ਉਹ ਮੁੜ ਉੱਪਰ ਤਲੇ ਬੜੇ ਜੋਰ ਜੋਰ ਦੇ ਕਦਮ ਪਾ ਕੇ ਟਹਿਲਣ ਲੱਗ ਪਈ ।

ਕੋਰਾਬਲੈਵਾ ਨੇ ਆਪਣੀ ਸੂਈ ਉਸ ਭੂਰੇ ਥੈਲੇ ਵਿੱਚ ਹੀ ਟੰਗ ਦਿੱਤੀ ਤੇ ਆਪਣੀਆਂ ਐਨਕਾਂ ਵਿੱਚ ਦੀ ਮਸਲੋਵਾ ਇਕ ਪੁਛ ਕਰਦੀ ਨਿਗਾਹ ਨਾਲ ਵੇਖਣ ਲੱਗ ਨੂੰ ਗਈ ।

"ਊਈ-ਓ ਮਾਲਕਾ ! ਤੂੰ ਮੁੜ ਆਈ ਹੈਂ ? ਮੈਨੂੰ ਤਾਂ ਪੂਰਾ ਪੂਰਾ ਨਿਸਚਾ ਸੀ ਕਿ ਤੂੰ ਅੱਜ ਬਰੀ ਹੋ ਜਾਸੇਂ ਆਖਰ ਤੂੰ ਵੀ ਸਜਾ ਪਾ ਆਈ ਹੈਂ ?" ਉਸ ਆਪਣੇ ਕਰਖੱਤ ਮਰਦਾਵੀਂ ਮੋਟੀ ਅਵਾਜ ਨਾਲ ਕਹਿਆ ਤੇ ਐਨਕਾਂ ਲਾਹ ਦਿੱਤੀਆਂ ਤੇ ਆਪਣਾ ਕੰਮ ਤਖਤੇ ਦੇ ਬਿਸਤਰੇ ਉੱਪਰ ਇਕ ਪਾਸੇ ਧਰ ਦਿੱਤਾ ।

"ਤੇ ਇੱਥੇ ਬੁੱਢੀ ਚਾਚੀ ਤੇ ਮੈਂ ਆਪ ਵਿੱਚ ਕਹਿ ਰਹੀਆਂ ਸਾਂ, ਕਿ ਕਿਉਂ ਇਹ ਠੀਕ ਹੀ ਹੋਉ ਕਿ ਓਹ ਓਹਨੂੰ ਅੱਜ ਬਰੀ ਕਰ ਦੇਣਗੇ, ਲੋਕੀ ਕਹਿੰਦੇ ਹਨ ਇਹ ਵੀ ਹੋ ਜਾਂਦਾ ਹੈ, ਬਾਹਜਿਆਂ ਨੂੰ ਰੁਪਏ ਵੀ ਮਿਲ ਜਾਂਦੇ ਹਨ,