ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/350

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੀਫ ਵਾਰਡਰ ਆ ਗਇਆ । ਮਸਲੋਵਾ ਦੇ ਮੋਢੇ ਤੇ ਇਕ ਹੁਝ ਮਾਰੀ ਤੇ ਧੱਕਾ ਦਿੱਤਾ, ਤੇ ਸਿਰ ਹਿਲਾ ਕੇ ਇਸ਼ਾਰਾ ਕੀਤਾ ਕਿ ਓਹ ਉਹਦੇ ਮਗਰ ਮਗਰ ਤੁਰੀ ਆਵੇ ਤੇ ਓਹ ਓਹਨੂੰ ਕੌਰੀਡੋਰ ਦੇ ਰਾਹ ਦੀ ਮੁੜ ਜਨਾਨੀਆਂ ਵਾਲੀ ਵਾਰਡ ਵਲ ਲੈ ਗਇਆ । ਓਥੇ ਓਹਦੀ ਜਾਮਾ ਤਲਾਸ਼ੀ ਹੋਈ ਪਰ ਕੋਈ ਮਨਾਹ ਕੀਤੀ ਚੀਜ਼ ਉਸ ਪਾਸੋਂ ਨਹੀਂ ਸੀ ਨਿਕਲੀ, (ਸਿਗਰਟ ਦੀ ਡੱਬੀ ਉਸ ਰੋਟੀ ਦੇ ਰੋਲ ਦੇ ਵਿੱਚ ਲੁਕਾ ਲਈ ਹੋਈ ਸੀ)। ਓਹ ਮੁੜ ਓਸੇ ਆਪਣੀ ਕਾਲ ਕੋਠੜੀ ਵਿੱਚ ਪਾਈ ਗਈ ਜਿੱਥੋਂ ਸਵੇਰੇ ਓਹਨੂੰ ਕਚਹਿਰੀ ਲੈ ਗਏ ਸਨ।

੩੧੬