ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/349

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਕੇ ਆਖਿਆ, ਆਪਣੇ ਦੰਦ ਕੱਢ ਕੇ ਦੱਸੇ ਜਦ ਮਸਲੋਵਾ ਨੇ ਓਹਨੂੰ ਧੱਕਾ ਮਾਰ ਕੇ ਪਰੇ ਸੁੱਟਿਆ ਓਹਦੀਆਂ ਅੱਖਾਂ ਗੁੱਸੇ ਨਾਲ ਚਮਕ ਰਹੀਆਂ ਸਨ ।

"ਓਹ ਬਦਮਾਸ਼ਾ ! ਬਈਮਾਨਾ ! ਤੂੰ ਕਿਹੜੀਆਂ ਸ਼ਰਾਰਤਾਂ ਕਰਨ ਨੂੰ ਹੈਂ?" ਇਨਸਪੈਕਟਰ ਦਾ ਅਸਟੰਟ ਪਿੱਛੇ ਦੀ ਆ ਕੇ ਲਲਕਾਰਿਆ । ਦੋਸੀ ਛਹਿ ਮਾਰ ਕੇ ਪਿੱਛੇ ਹੋ ਗਇਆ ਤੇ ਛਾਲ ਮਾਰ ਕੇ ਪਰੇ ਹੋ ਗਇਆ । ਫਿਰ ਮਸਲੋਵਾ ਵਲ ਹੋ ਕੇ ਕਹਿਆ :

"ਤੂੰ ਇੱਥੇ ਕਿਸ ਲਈ ਹੈਂ ?"

ਮਸਲੋਵਾ ਜਵਾਬ ਦੇਣ ਹੀ ਲੱਗੀ ਸੀ ਕਿ ਉਹ ਹੁਣੇ ਹੀ ਅਦਾਲਤ ਥੀਂ ਵਾਪਸ ਲਿਆਂਦੀ ਗਈ ਹੈ, ਪਰ ਉਹ ਇੰਨੀ ਥੱਕੀ ਹੋਈ ਸੀ ਕਿ ਉਸ ਬੋਲਣ ਦੀ ਪ੍ਰਵਾਹ ਨਾ ਕੀਤੀ ।

"ਜਨਾਬ ! ਇਹ ਕਚਹਿਰੀ ਥੀਂ ਵਾਪਸ ਲਿਆਂਦੀ ਗਈ ਹੈ," ਸਿਪਾਹੀਆਂ ਵਿੱਚੋਂ ਇਕ ਨੇ ਅੱਗੇ ਹੋਕੇ ਤੇ ਆਪਣੀ ਟੋਪੀ ਨੂੰ ਉੱਗਲਾਂ ਲਾ ਕੇ ਕਿਹਾ ।

"ਅੱਛਾ-ਇਹਨੂੰ ਚੀਫ ਵਾਰਡਰ ਦੇ ਹਵਾਲੇ ਕਰੋ, ਮੈਨੂੰ ਇਹੋ ਜੇਹੇ ਤਮਾਸ਼ੇ ਤੇ ਖਲਬਲੀ ਦੀ ਲੋੜ ਨਹੀਂ।"

"ਬਹੁਤ ਅੱਛਾ ਜਨਾਬ ।"

"ਸੋਕੋਲੋਵ ! ਇਹਨੂੰ ਅੰਦਰ ਲੈ ਜਾਓ," ਅਸਟੰਟ ਹੋਰੀ ਲਲਕਾਰੇ ।

੩੧੫