ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/348

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਇਕ ਸੌ ਦੇ ਕਰੀਬ ਦੋਸੀ ਕੇ ਦੀ ਜੋ ਰੋਲ ਰਾਹੀਂ ਲਿਆਂਦੇ ਗਏ ਸਨ ਅੰਦਰ ਵਾੜੇ ਜਾ ਰਹੇ ਸਨ । ਇਨ੍ਹਾਂ ਦੋਸ਼ੀਆਂ ਦੀਆਂ ਦਾਹੜੀਆਂ ਤੇ ਸਿਰ ਸਾਫ ਮਨੇ ਹੋਏ ਸਨ | ਬੁੱਢੇ ਸਨ, ਜਵਾਨ, ਰੂਸੀ ਤੇ ਬਾਹਰ ਮਿਲਖੀਏ, ਸਾਰਿਆਂ ਦੇ ਸਿਰ ਘਰੜ ਮੁੰਨੇ ਹੋਏ ਸਨ ਤੇ ਉਨ੍ਹਾਂ ਦੀਆਂ ਜੰਘਾਂ ਉੱਪਰ ਜੰਜੀਰਾਂ ਜਕੜੀਆਂ ਸਨ ਜਿਹੜੀਆਂ ਜਦ ਉਹ ਹਿਲਦੇ ਸਨ ਛਣਕਦੀਆਂ ਸਨ ਤੇ ਇਨ੍ਹਾਂ ਨਾਲ ਕਮਰਾ ਧੂੜ ਮਿੱਟੀ, ਸ਼ੋਰ ਤੇ ਮਨੁਖੀ ਪਸੀਨੇ ਦੀ ਸਖਤ ਤੇਜ਼ਾਬੀ ਬਦਬੂ ਨਾਲ ਭਰਿਆ ਸੜਿਆ ਪਇਆ ਸੀ । ਮਸਲੋਵਾ ਦੇ ਕੋਲੋਂ ਲੰਘਦਿਆਂ ਸਾਰਿਆਂ ਨੇ ਉਸ ਵਲ ਵੇਖਿਆ, ਤੇ ਕਈ ਤਾਂ ਇਸ ਹੱਦ ਤੱਕ ਪਹੁਤੇ ਕਿ ਲੰਘਦਿਆਂ ਉਸ ਨਾਲ ਖਸਰ ਕੇ ਜਾਂਦੇ ਸਨ ।

"ਆਹ-ਇਹ ਇਕ ਫਾਹਸ਼ਾ ਹੀ———ਪਰ ਕਹੀ ਸੋਹਣੀ———ਹਾਂ ਇਕ ਪਟਾਕਾ ਹੈ," ਇਕ ਨੇ ਕਹਿਆ ।

"ਹੇ ਮਿਸ ਸਾਹਿਬ ! ਮੇਰਾ ਵੀ ਅਦਾਬ ਕਬੂਲ ਹੋਵੇ," ਓਸਨੂੰ ਅੱਖ ਮਾਰ ਕੇ ਦੂਜੇ ਨੇ ਕਹਿਆ ।

ਇਕ ਕਾਲ ਭਰਮੇ ਰੰਗ ਦਾ ਆਦਮੀ ਜਿਹਦੀਆਂ ਮੁੱਛਾਂ ਸਨ, ਤੇ ਜਿਹਦੇ ਬਾਕੀ ਦੇ ਮੂੰਹ ਦੇ ਵਾਲ ਸਾਫ ਸਨ ਤੇ ਗਰਦਨ ਪਿੱਛੇ ਕਿਆੜੀ ਸਾਰੀ ਸਾਫ ਮੁੰਨੀ ਹੋਈ ਸੀ, ਆਪਣੀਆਂ ਜੰਜੀਰਾਂ ਕੜੀਆਂ ਹਿਲਾਂਦਾ ਓਸ ਵਲ ਨਹੀਂ ਆ ਗਇਆ, ਤੇ ਕੜੀਆਂ ਵਿੱਚ ਦੀ ਆਪਣੇ ਪੈਰ ਰੱਖ ਕੇ, ਓਸ ਵਲ ਕੁੱਦ ਕੇ ਓਹਨੂੰ ਜਾ ਜੱਫਾ ਮਾਰ ਲਈ ਤੇ ਆਖਿਆ, "ਕੀ ਤੂੰ ਆਪਣੇ ਸੰਗੀ ਨੂੰ ਹਾਲੇ ਵੀ ਨਹੀਂ ਸਿੰਝਾਤਾ ? ਆ ! ਆ ਹੁਣ ਨਖਰੇ ਨ ਪਈ ਕਰ," ਉਸ ਉੱਚੀ

੩੧੪