ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/347

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ। ਉਹਦੀ ਤ੍ਰਿਸ਼ਨਾਂ ਤਮਾਕੂ ਪੀਣ ਦੇ ਧੂਏਂ ਲਈ ਇੰਨੀ ਤੀਖਣ ਸੀ ਜੇ ਹੋਰ ਕਿਸੇ ਪਾਸਿਓਂ ਕਿਸੀ ਦਾ ਛਿਕਿਆ ਧੂੰਆਂ ਓਸ ਪਾਸ ਪਤਲਾ ਜੇਹਾ ਓਸ ਕਮਰੇ ਵਿੱਚ ਦੀ ਜਿਹੜਾ ਬਰਾਮਦੇ ਵਿੱਚ ਖੁੱਲ੍ਹਦਾ ਸੀ, ਪਹੁੰਚਦਾ ਸੀ, ਤਦ ਓਹ ਡੂੰਘਾ ਜੇਹਾ ਸਾਹ ਲੈ ਕੇ ਉਸ ਬੋ ਜੇਹੀ ਨੂੰ ਆਪਣੇ ਅੰਦਰ ਖਿੱਚਣ ਦੀ ਕਰਦੀ ਸੀ ।

ਪਰ ਓਥੇ ਉਹਨੂੰ ਬੜਾ ਚਿਰ ਉਡੀਕਣਾ ਪਇਆ, ਕਿਉਂਕਿ ਉਹ ਅਫਸਰ ਜਿਸ ਉਹਦੇ ਲੈ ਜਾਣ ਦਾ ਹੁਕਮ ਦੇਣਾ ਸੀ, ਇਕ ਵਕੀਲ ਨਾਲ ਉਸ ਅਖਬਾਰੀ ਲੇਖ ਬਾਬਤ ਜਿਹੜਾ ਕਿ ਸੈਂਸਰ ਨੇ ਛਪਣੇ ਰੋਕ ਦਿੱਤਾ ਸੀ ਗੱਲਾਂ ਬਾਤਾਂ ਕਰਦਿਆਂ ਕੈਦੀਆਂ ਬਾਬਤ ਉੱਕਾ ਭੁੱਲ ਗਇਆ ਸੀ।

ਆਖ਼ਰ ਪੰਜ ਵਜੇ ਦੇ ਕਰੀਬ ਓਹਨੂੰ ਲੈ ਜਾਣ ਦੀ ਇਜਾਜ਼ਤ ਮਿਲੀ, ਤੇ ਪਿਛੋਕੜ ਦੇ ਦਰਵਾਜ਼ੇ ਰਾਹੀਂ ਉਹਦੇ ਲੈ ਜਾਣ ਵਾਲੇ, ਓਹ ਨਿਜ਼ਹਨੀ ਦਾ ਬੰਦਾ ਤੇ ਚੂਵਾਸ਼ ਅੱਗੇ ਲੈ ਟੁਰੇ । ਫਿਰ ਹਾਲੇ ਕਚਹਿਰੀ ਦੇ ਵੱਡੇ ਬਾਹਰਲੇ ਦਰਵਾਜ਼ੇ (ਗੇਟ) ਵਿੱਚ ਹੀ ਸਨ ਤਦ ਉਸਨੇ ਉਹਨੂੰ ੨੦ ਕੋਪਿਕ (ਪੈਸੇ) ਦਿੱਤੇ ਕਿ ਮੈਨੂੰ ਕੁਛ ਸਿਗਰਟ ਤੇ ਰੋਟੀ ਦੇ ਰੋਲ ਲੈ ਦਿਉ । ਚੂਵਾਸ਼ਹਸਿਆ ਤੇ ਪੈਸੇ ਲੈ ਲਏ, ਤੇ ਕਹਿਣ ਲੱਗਾ "ਚੰਗਾ ! ਲੈ ਦਿਆਂਗੇ" । ਤੇ ਸੱਚੀਂ ਉਸ ਲਈ ਇਹ ਦੋਵੇਂ ਚੀਜ਼ਾਂ ਖਰੀਦ ਕੇ ਲੈ ਆਇਆ ਤੇ ਬਾਕੀ ਦਾ ਭਾਨ ਵੀ ਮੋੜ ਦਿੱਤਾ। ਪਰ ਉਨ੍ਹਾਂ ਨੇ ਉਹਨੂੰ ਰਾਹ ਵਿੱਚ ਸਿਗਰਟ ਪੀਣ ਦੀ ਇਜ਼ਾਜ਼ਤ ਨ ਦਿੱਤੀ ਤੇ ਉਹ ਆਪਣੀ ਅਣਬੁਝਾਈ ਤ੍ਰਿਸ਼ਨਾ ਨਾਲ ਹੀ ਜੇਲ ਤਕ ਗਈ । ਜਦ ਉਹ ਜੇਲ ਦੇ ਦਰਵਾਜ਼ੇ ਉੱਪਰ ਪਹੁਤੀ,

੩੧੩