ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/344

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਰਸ ਦੀ ਨਿਗਾਹ ਨਾਲ ਤੱਕਦੇ ਸਨ, ਯਾ ਕਮਰੇ ਅੰਦਰ ਆਂਦੇ ਜਾਂਦੇ ਸਨ, ਤੇ ਬੜੀ ਰੀਝ ਨਾਲ ਉਸ ਨੂੰ ਟੱਕ ਬੰਨ੍ਹ ਕੇ ਵੇਖਦੇ ਸਨ, ਤੇ ਫਿਰ ਕਿਸੀ ਅਣਜਾਤੇ ਸਬੱਬ ਕਰਕੇ ਓਹੋ ਮਰਦ ਓਹਨੂੰ ਦੋਸੀ ਠਹਿਰਾ ਕੇ ਸਾਈਬੇਰੀਆ ਸਖਤ ਮੁਸ਼ਕਤ ਦੀ ਗੁਲਾਮੀ ਵਿੱਚ ਸੁੱਟਦੇ ਹਨ ਭਾਵੇਂ ਉਸ ਉੱਪਰ ਲੱਗੇ ਦੋਸ਼ ਦੀ ਉਹ ਉੱਕਾ ਨਿਰਦੋਸ਼ ਸੀ ।

ਪਹਿਲਾਂ ਤਾਂ ਉਹ ਰੋਈ ਸੀ, ਪਰ ਫਿਰ ਚੁਪ ਹੋ ਗਈ ਸੀ ਤੇ ਕੈਦੀਆਂ ਦੇ ਕਮਰੇ ਵਿੱਚ ਹੱਕੀ ਬੱਕੀ ਹੋ ਕੇ ਬੈਠੀ ਉਡੀਕ ਵਿੱਚ ਸੀ ਕਿ ਕਦ ਉਹ ਵਾਪਸ ਜੇਲ ਨੂੰ ਲਿਜਾਈ ਜਾਵੇਗੀ । ਉਹ ਉਸ ਵੇਲੇ ਸਿਰਫ ਇਕ ਖਾਹਿਸ਼ ਕਰ ਰਹੀ ਸੀ ਕਿ ਤਮਾਕੂ ਪੀਣ ਨੂੰ ਮਿਲੇ । ਓਹ ਇਸ ਖਿਆਲ ਵਿੱਚ ਸੀ ਕਿ ਬੋਚਕੋਵਾ ਤੇ ਕਾਰਤਿਨਕਿਨ ਵੀ ਸਜ਼ਾ ਪਾਕੇ ਓਸ ਕਮਰੇ ਵਿੱਚ ਆਵਣਗੇ । ਬੋਚਕੋਵਾ ਓਸ ਨੂੰ ਆਉਂਦਿਆਂ ਸਾਰ ਖਫਾ ਹੋਣ ਲੱਗ ਪਈ, ਤੇ ਉਸ ਦੇ ਮੱਥੇ ਸਾਰਾ ਦੋਸ ਤੇ ਅਪਰਾਧ ਮੁੜ੍ਹਨ ਲਗ ਪਈ ।

“ਅੱਛਾ ! ਤੈਨੂੰ ਕੀ ਲੱਭਾ ਹੈ ? ਤੂੰ ਆਪਣੇ ਆਪ ਨੂੰ ਕੀ ਨਿਰਦੋਸ਼ ਸਬੂਤ ਆਖਰ ਕਰ ਸੱਕੀਏ ! ਓਏ ਕੰਜਰੀਏ ! ਜੋ ਤੂੰ ਕੀਤਾ ਸੋ ਪਾਇਆ । ਤੂੰ ਇਸੇ ਲਾਇਕ ਸੈਂ, ਸਾਈਬੇਰੀਆ ਵਿੱਚ ਸੜੇਂ, ਤੈਨੂੰ ਇਹ ਪੋਸ਼ਾਕਾਂ ਛੱਡਣੀਆਂ ਪੈਣਗੀਆਂ, ਕੋਈ ਡਰ ਨਹੀਂ ਠਹਿਰ !"

ਮਸਲੋਵਾ ਆਪਣੇ ਹੱਥ ਆਪਣੇ ਕੋਟ ਦੀਆਂ ਅਸਤੀਨਾਂ ਵਿੱਚ ਪਾਏ ਅਹਿਲ ਬੈਠੀ ਰਹੀ, ਸਿਰ ਉਸ ਨੀਵਾਂ ਕੀਤਾ

੩੧੦