ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/339

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਕੜਿਆ ਹੋਇਆ ਹੈ ਤੋੜ ਦਿਆਂਗਾ । ਤੇ ਪੂਰਨ ਸੱਚ ਤੇ ਚੱਲਾਂਗਾ," ਤਾਂ ਉਸ ਬੜਾ ਪੱਕਾ ਇਰਾਦਾ ਕਰ ਕੇ ਕਹਿਆ———"ਮੈਂ ਮਿੱਸੀ ਨੂੰ ਜਾਕੇ ਸੱਚ ਕਹਿ ਦਿਆਂਗਾ । ਉਹਨੂੰ ਕਹਾਂਗਾ ਕਿ ਮੈਂ ਭੈੜਾ ਅਯਾਸ਼ ਫ਼ਜ਼ੂਲ ਖਰਚ ਆਦਮੀ ਹਾਂ ਤੇ ਮੈਂ ਉਸ ਨਾਲ ਵਿਆਹ ਇਸ ਕਰਕੇ ਨਹੀਂ ਕਰ ਸੱਕਦਾ, ਤੇ ਮੈਂ ਏਵੇਂ ਬਿਨ ਮਤਲਬ ਓਹਦੀ ਤਬੀਅਤ ਨੂੰ ਛੇੜਿਆ ਹੈ। ਤੇ ਮੈਂ ਮੇਰੀ ਵੇਸੀਲਿਵਨਾ ਨੂੰ ਕਹਾਂਗਾ........... ਆਹ ਓਹਨੂੰ ਕਹਿਣ ਨੂੰ ਕੁਛ ਨਹੀਂ ਮੈਂ ਉਹਦੇ ਖਾਵੰਦ ਨੂੰ ਕਹਾਂਗਾ ਕਿ ਮੈਂ ਇਕ ਬਦਮਾਸ਼, ਜਿਹੜਾ ਮੈਂ ਹਾਂ, ਓਹਨੂੰ ਇੰਨਾ ਚਿਰ ਧੋਖਾ ਦਿੰਦਾ ਰਹਿਆ ਹਾਂ । ਮੈਂ ਆਪਣੀ ਜਾਇਦਾਦ ਨੂੰ ਇਸ ਤਰਾਂ ਦੇ ਦਿਵਾ ਦਿਆਂਗਾ ਜਿਸ ਨਾਲ ਸੱਚ ਦੇ ਮੰਨਣ ਦਾ ਮੈਂ ਅਮਲ ਕਰ ਸਕਾਂ । ਮੈਂ ਓਹਨੂੰ ਕਾਤੁਸ਼ਾ ਨੂੰ ਕਹਾਂਗਾ ਕਿ ਮੈਂ ਲੁੱਚਾ ਬੇਈਮਾਨ ਬਦਮਾਸ਼ ਹਾਂ ਤੇ ਮੈਂ ਉਹਦੇ ਬਰਬਾਦ ਕਰਨ ਦਾ ਪਾਪ ਕੀਤਾ ਹੈ ਤੇ ਹੁਣ ਉਹਦੀ ਬਦਕਿਸਮਤੀ ਨੂੰ ਜਿਨਾਂ ਲੋਹੁਕਾ ਕਰ ਸੱਕਾਂ ਮੈਂ ਕਰਨ ਨੂੰ ਤਿਆਰ ਹਾਂ । ਹਾਂ ਮੈਂ ਉਹਨੂੰ ਮਿਲਾਂਗਾ, ਤੇ ਕਹਾਂਗਾ ਕਿ ਉਹ ਮੈਨੂੰ ਮਾਫ ਕਰ ਦੇਵੇ ।

"ਹਾਂ ਮੈਂ ਉਸ ਪਾਸੋਂ ਮਾਫ਼ੀ ਮੰਗਾਂਗਾ ਬੱਚਿਆਂ ਵਾਂਗ ਰੋ ਕੇ ਮਾਫ਼ੀ ਮੰਗਾਂਗਾ," ਉਹ ਫਿਰ ਠਹਿਰ ਗਇਆ, "ਜੇ ਜ਼ਰੂਰੀ ਹੋਵੇ ਉਸ ਨਾਲ ਵਿਆਹ ਕਰਾਂਗਾ ।" ਆਪਣੀ ਛਾਤੀ ਉੱਪਰ ਦੋਵੇਂ ਹੱਥ ਜੋੜ ਕੇ ਜਿਸ ਤਰਾਂ ਉਹ ਆਪਣੇ ਬਾਲਪੁਨੇ ਵਿੱਚ ਕਰਦਾ ਹੁੰਦਾ ਸੀ । ਅੱਖਾਂ ਉੱਪਰ ਕਰਕੇ ਜਿਵੇਂ ਕਿਸੀ ਨੂੰ ਬੁਲਾਂਦਾ ਹੈ ਇਉਂ ਕਹਿਣ ਲੱਗ ਪਇਆ, "ਹੇ ਮੇਰੇ ਰੱਬਾ ! ਮੇਰੀ ਮਦਦ ਕਰ, ਮੈਨੂੰ ਸਿੱਖਿਆ ਦੇ, ਮੇਰੇ ਅੰਦਰ ਆ ਵੱਸ ਤੇ

੩੦੫