ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/337

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਵੀਂ ਜ਼ਿੰਦਗੀ ਆਰੰਭ ਕਰ ਦਿੰਦਾ ਹੁੰਦਾ ਸੀ ਤੇ ਆਸ ਬੰਨ੍ਹਦਾ ਹੁੰਦਾ ਸੀ ਕਿ ਹੁਣ ਮੁੜ ਉਹ ਇਸ ਰਾਹ ਥੀਂ ਨਹੀਂ ਥਿੜਕੇਗਾ, ਤੇ ਇਸ ਮੁੜ ਪੈਣ ਦਾ ਨਾਉਂ ਉਹ ਅੰਗਰੇਜੀ ਬੋਲੀ ਵਿੱਚ ਕਹਿੰਦਾ ਹੁੰਦਾ ਸੀ "ਕਿਤਾਬ ਦਾ ਨਵਾਂ ਵਰਕਾ ਉਲਟਣਾ ਹੈ।" ਪਰ ਹਰ ਵੇਰੀ ਦੁਨੀਆਂ ਦੇ ਮਨ ਲਲਚਾਵੇ ਉਹਨੂੰ ਫਾਹੀ ਵਿੱਚ ਫਸਾ ਹੀ ਲੈਂਦੇ ਸਨ ਤੇ ਉਹਨੂੰ ਪਤਾ ਵੀ ਨਹੀਂ ਸੀ ਲਗਦਾ ਕਿ ਉਹ ਮੁੜ ਢਹਿ ਪੈਂਦਾ ਸੀ, ਤੇ ਕਈ ਵੇਰੀ ਪਿੱਛੇ ਥੀਂ ਹੋਰ ਡੂੰਘੇ ਰਸਾਤਲ ਵਿੱਚ ਡਿਗ ਪੈਂਦਾ ਸੀ।

ਇਉਂ ਆਪਣੀ ਜ਼ਿੰਦਗੀ ਵਿੱਚ ਕਈ ਵੇਰੀ ਆਪਣੇ ਆਪ ਨੂੰ ਸਾਫ ਕਰਕੇ ਉਠਾ ਚੁੱਕਾ ਸੀ । ਪਹਿਲੀ ਵਾਰ ਤਾਂ ਸੀ ਜਦ ਉਹ ਗਰਮੀਆਂ ਦੀਆਂ ਛੁੱਟੀਆਂ ਵਿੱਚ ਫੁੱਫੀਆਂ ਪਾਸ ਆਣ ਕੇ ਠਹਿਰਿਆ ਸੀ । ਉਹ ਤਾਂ ਉਹਦੀ ਬੜੀ ਹੀ ਚਾਹ ਭਰੀ ਜਾਗ ਸੀ ਤੇ ਉਹਦੇ ਅਸਰ ਕੁਛ ਚਿਰ ਤਕ ਰਹੇ ਸਨ । ਦੂਸਰੀ ਜਾਗ ਤਾਂ ਆਈ ਸੀ ਜਦ ਦੀਵਾਨੀ ਨੌਕਰੀ ਸਰਕਾਰੀ ਛੱਡ ਕੇ ਆਪਾ ਵਾਰਨ ਲਈ ਫੌਜ ਵਿੱਚ ਭਰਤੀ ਹੋ ਗਇਆ ਸੀ । ਪਰ ਇੱਥੇ ਉਹਦੇ ਅੰਦਰਲੇ ਰੂਹ ਦੇ ਸਾਹ ਘੁੱਟ ਦੇਣ ਦਾ ਕੰਮ ਛੇਤੀ ਹੀ ਹੋ ਗਇਆ ਸੀ। ਫਿਰ ਇਹ ਜਾਗ ਤਾਂ ਆਈ ਸੀ ਜਦ ਫੌਜ ਦੀ ਨੌਕਰੀ ਛੱਡ ਕੇ ਬਾਹਰ ਮੁਲਕਾਂ ਦੀ ਸੈਰ ਕਰਨ ਤੇ ਚਿਤਕਾਰੀ ਦਾ ਹੁਨਰ ਸਿੱਖਣ ਟੁਰ ਗਇਆ ਸੀ । ਤੇ ਉਸ ਵੇਲੇ ਥਾਂ ਅੱਜ ਤਕ ਢੇਰ ਚਿਰ ਲੰਘ ਚੁਕਾ ਸੀ ਕਿ ਉਸ ਨੇ ਆਪਣੇ ਰੂਹ ਨੂੰ ਸਾਫ ਨਹੀਂ ਸੀ ਕੀਤਾ । ਤੇ ਇਸ ਸਬੱਬ ਕਰਕੇ ਉਹਦੇ ਅੰਦਰਲੇ ਰੂਹ ਦੀ ਆਵਾਜ਼ ਦੀ ਮੰਗ ਤੇ ਉਹਦੇ ਅਮਲਾਂ ਵਿੱਚ, ਜੇਹੀ ਜ਼ਿੰਦਗੀ ਉਹ ਹੁਣ ਗੁਜਾਰ ਰਹਿਆ ਸੀ, ਅਗਲੇ ਸਮਿਆਂ ਨਾਲੋਂ ਸਭ ਥੀਂ

੩੦੩