ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/335

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੱਬਾ ! ਕੇਹੀਆਂ ਇਹ ਨਫਰਤ ਦਿਲਾਉਣ ਵਾਲੀਆਂ ਗੱਲਾਂ ਹਨ !" ਓਹ ਇਸ ਵੇਲੇ ਵੀ ਭੁੱਬਾਂ ਮਾਰ ਕੇ ਰੋਣ ਲਗ ਪਇਆ, ਜਿਸ ਤਰਾਂ ਫੁਟਿਆ ਸੀ,———"ਹਾਏ ਵੋ ! ਇਕ ਲੁੱਚਾ ਬਦਮਾਸ਼ ਭੈੜਾ ਆਦਮੀ ਇਉਂ ਕਰ ਸਕਦਾ ਹੈ," ਉਹ ਠਹਿਰ ਗਇਆ "ਤੇ ਪਰ ਕੀ ਇਹ ਹੋ ਸਕਦਾ ਹੈ ?" ਚੁੱਪ ਕਰ ਗਇਆ "ਕਿ ਮੈਂ ਓਹ ਲੁੱਚਾ ਤੇ ਲੂਣ ਹਰਾਮੀ ਬਦਮਾਸ਼ ਹਾਂ ?———ਅੱਛਾ ! ਮੇਰੇ ਸਿਵਾ ਹੋਰ ਕੌਣ ਹੋ ਸਕਦਾ ਹੈ———ਹਾਏ ਵੋ ! ਮੈਂ ਬਦਮਾਸ਼, ਮੈਂ ਲੁੱਚਾ ਬੂਸਰ," ਓਸ ਉੱਤਰ ਆਪਣੇ ਆਪ ਨੂੰ ਦਿੱਤਾ "ਹਾਏ ! ਤੇ ਫਿਰ ਕੋਈ ਇੱਕੋ ਗਲ ਤਾਂ ਬਸ ਨਹੀਂ," ਉਹ ਆਪਣੇ ਆਪ ਨੂੰ ਦੋਸ਼ੀ ਠਹਿਰਾਈ ਗਇਆ "ਮੇਰੀ ਬਦਚਲਨੀ ਓਸ ਮੇਰੀ ਵੈਸੀਲਿਵਨਾ ਨਾਲ, ਤੇ ਮੇਰਾ ਬਰਤਾਓ ਉਹਦੇ ਖਾਵੰਦ ਨਾਲ ਕੈਸਾ ਕਮੀਨਾ ਤੇ ਮਕਰੂਹ, ਭੈੜੀ ਜ਼ਿੰਦਗੀ ਦਾ ਹੈ । ਤੇ ਮੇਰੀ ਦੌਲਤ, ਅਮੀਰੀ ਵਲ ਝੁਕਾਓ? ਉਸ ਦੌਲਤ ਉੱਤੇ ਜੀਣਾ ਤੇ ਉਸਨੂੰ ਵਰਤਨਾ ਜਿਹਨੂੰ ਮੈਂ ਅਧਰਮ ਤੇ ਪਾਪ ਸਮਝਦਾ ਹਾਂ ਤੇ ਇਸ ਬਹਾਨੇ ਨਾਲ ਕਿ ਉਹ ਸਭ ਚੀਜ ਮੇਰੀ ਮਾਂ ਮੈਨੂੰ ਦੇ ਗਈ ਹੈ ਤੇ ਇਹ ਮੇਰਾ ਸਾਰਾ ਨਿਕੰਮਾ, ਆਲਸੀ, ਅਯਾਸ਼, ਮਕਰੂਹ ਜੀਵਨ ? ਤੇ ਸਭ ਥੀਂ ਵਧ ਉਹ ਮੇਰਾ ਕਾਤੂਸ਼ਾ ਨਾਲ ਪਾਪ ਤੇ ਧ੍ਰੋਹ ਕਮਾਣਾ———ਹਾਏ ਵੋ ! ਮੈਂ ਲੁੱਚਾ, ਮੈਂ ਬੇਈਮਾਨ, ਮੈਂ ਬਦਮਾਸ਼, ਨਹੀਂ? ਕੀ ਲੋਕੀ ਭਾਵੇਂ ਮੈਨੂੰ ਕਿਸੀ ਤਰਾਂ ਸਮਝਣ———ਮੈਂ ਉਨ੍ਹਾਂ ਨੂੰ ਤਾਂ ਧੋਖਾ ਦੇ ਸਕਦਾ ਹਾਂ ਪਰ ਮੈਂ ਆਪੇ ਆਪ ਨੂੰ ਕਿੰਝ ਧੋਖਾ ਦੇਈ ਜਾਵਾਂ ?"

ਤੇ ਅਚਨਚੇਤ ਓਹਨੂੰ ਸਮਝ ਆਈ ਕਿ ਅੱਜ ਜਿਹੜੀ ਘ੍ਰਿਣਾ ਉਹਨੂੰ ਕੁਛ ਦਿਨਾਂ ਥੀਂ ਤੇ ਖਾਸ ਕਰ ਅੱਜ ਹਰ ਇਕ

੩੦੧