ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/330

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਰੀ ਹੋਰ ਮਾਂ ਦੀ ਉਹ ਅੱਧੀ ਨੰਗੀ ਤਸਵੀਰ, ਤੇ ਉਹਦੇ ਉਨ੍ਹਾਂ ਸ਼ਾਨਦਾਰ ਸੰਗਮਰਮਰੀ ਮੋਢਿਆਂ ਤੇ ਬਾਹਾਂ ਨੂੰ ਵੇਖਕੇ ਤੇ ਉਹਦੇ ਹੋਠਾਂ ਉੱਪਰ ਇਕ ਜਵਾਨੀ ਮਤੀ ਹਸੀ ਨੂੰ ਵੇਖਕੇ ਆਪਣੇ ਆਪ ਨੂੰ ਕਹਿਆ । ਤਸਵੀਰ ਦੀ ਅੱਧੀ ਨੰਗੀ ਛਾਤੀ ਨੇ ਉਹਨੂੰ ਇਕ ਹੋਰ ਨੌਜਵਾਨ ਜਨਾਨੀ ਚੇਤੇ ਕਰਾਈ ਜਿਹੜੀ ਕੁਛ ਦਿਨ ਹੋਏ ਸਨ ਉਸੀ ਤਰਾਂ ਅੱਧੀ ਨੰਗੀ ਉਸ ਤੱਕੀ ਸੀ । ਇਹ ਤੀਮੀ ਮਿੱਸੀ ਸੀ ਜਿਸ ਕੋਈ ਬਹਾਨਾ ਲੱਭਕੇ ਉਹਨੂੰ ਆਪਣੇ ਕਮਰੇ ਵਿੱਚ ਬੁਲਾਇਆ ਸੀ, ਤਾਂ ਜੁ ਉਹਨੂੰ ਉਹ ਨਾਚ ਘਰ ਜਾਂਦੀ ਨੂੰ ਜਰਾ ਅੱਧੀ ਨੰਗੀ ਜੇਹੀ ਹਾਲਤ ਵਿੱਚ ਤੱਕ ਲਵੇ ਤੇ ਮਿੱਸੀ ਦੇ ਉਹ ਪਤਲੇ ਮੋਢੇ ਤੇ ਬਾਹਾਂ ਚੇਤੇ ਕਰਕੇ ਮਨ ਵਿੱਚ ਬੜਾ ਮੁਤਨੱਫਰ ਹੋਇਆ ਸੀ ਤੇ ਉਹਨੂੰ ਚੇਤੇ ਆਇਆ "ਹਾਏ !' ਉਹਦਾ ਬੂਸਰ ਹੈਵਾਨ ਜੇਹਾ ਬਾਪੂ, ਤੇ ਉਹਦੀ ਸ਼ੱਕੀ ਪਿਛਲੀ ਜ਼ਿੰਦਗੀ, ਉਹਦੇ , ਅਤਿਆਚਾਰ ਤੇ ਬੇ ਰਹਿਮੀਆਂ ! ਤੇ ਉਹਦੀ ਮਾਂ, ਉਹਦੀਆਂ ਭੇੜੀਆਂ ਬਣ ਬਣ ਬਹਿਣ ਦੀਆਂ ਆਦਤਾਂ ਤੇ ਉਹਦੀ ਸ਼ੱਕਾਂ ਭਰੀ ਜੱਗ ਦੀ ਬਦਨਮੂਸ਼ੀ ! ਹਾਏ ! ਹਾਏ ਕਰੈਹਤ !" ਇਸ ਸਭ ਕੁਛ ਥੀਂ ਉਹਨੂੰ ਕਰੈਹਤ ਜੇਹੀ ਆਈ। ਇਸ ਕਚਹਾਣ ਥੀਂ ਉਹ ਦਿਕ ਹੋਇਆ ਤੇ ਆਪ ਨੂੰ ਵੀ ਡਾਢੀ ਸ਼ਰਮ ਆਈ । "ਹਾਏ ! ਹਾਏ ! ਕਹੀ ਸ਼ਰਮਨਾਕ ਗੱਲ ਹੈ, ਦਿਲ ਹਿਲਾ ਦੇਣ ਵਾਲੀਆਂ ਕਰਤੂਤਾਂ ਹਨ !ਹਾਏ ! ਭੇੜੀਆਂ ਗੱਲਾਂ।"

"ਨਹੀਂ ਨਹੀਂ," ਉਸ ਵਿਚਾਰਿਆ "ਆਜ਼ਾਦੀ ਬਸ ਜਰੂਰ ਲੈਣੀ ਹੈ, ਹਾਂ ਇਨ੍ਹਾਂ ਹਭੇ ਕੂੜੇ ਰਿਸ਼ਤਿਆਂ ਥੀਂ ਆਜ਼ਾਦੀ,

੨੯੬