ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/329

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਿੱਚੀ ਗਈ ਸੀ ਤੇ ਚਿਤਰਕਾਰ ਨੇ ਖਾਸ ਗੌਹ ਨਾਲ ਛਾਤੀਆਂ ਦੀ ਗੋਲਾਈ ਬਣਾਈ ਸੀ ਤੇ ਨਾਲ ਹੀ ਉਨ੍ਹਾਂ ਦੇ ਵਿਚ ਕਾਹੇ ਦੀ ਥਾਂ ਤੇ ਉਹ ਚੁੰਧਿਆ ਦੇਣ ਵਾਲੇ ਸੋਹਣੇ ਉਹਦੇ ਮੋਢੇ ਤੇ ਉਹਦੀ ਗਰਦਨ ! ਇਹ ਗੱਲ ਬੜੀ ਭੈੜੀ ਤੇ ਪਾਗਲ ਕਰ ਦੇਣ ਵਾਲੀ ਸੀ, ਹਾਏ ! ਉਹਦੀ ਮਾਂ ਨੂੰ ਅੱਧੀ ਨੰਗੀ ਸੁੰਦਰੀ ਜੇਹੇ ਦੇ ਰੂਪ ਵਿੱਚ ਚਿਤ੍ਰਨਾ ਉਹਦੇ ਰੂਹ ਨੂੰ ਬੜਾ ਹੀ ਭੈੜਾ ਲੱਗਾ । ਉਹ ਤੰਗ ਹੋਇਆ । ਇਹ ਗਲ ਉਹਨੂੰ ਹੋਰ ਵੀ ਕਰੈਹਤ ਭਰੀ ਦਿੱਸੀ ਜਦ ਤਿੰਨ ਮਹੀਨੇ ਹੋਏ ਇਹੋ ਜਨਾਨੀ ਇਸੇ ਕਮਰੇ ਵਿੱਚ ਸੁੱਕ ਕੇ ਮੱਮੀ ਵਾਂਗ ਲੱਕੜ ਜੇਹੀ ਹੋਈ ਲੇਟੀ ਸੀ, ਤੇ ਉਹਦੇ ਜਿਸਮ ਦੀ ਬਦਬੂ ਨਾਲ ਨ ਸਿਰਫ ਇਹ ਇਕ ਕਮਰਾ ਬਲਕਿ ਸਾਰਾ ਘਰ ਭਰ ਗਇਆ ਹੋਇਆ ਸੀ ਤੇ ਸੜਾਂਦ ਐਸੀ ਸੀ ਕਿ ਹੋਰ ਕੋਈ ਦਵਾਈ ਤੇ ਖੁਸ਼ਬੂ ਉਹਨੂੰ ਦਬਾ ਹੀ ਨਹੀਂ ਸੀ ਸਕਦੀ । ਉਹਨੂੰ ਹੁਣ ਵੀ ਉਥੋਂ ਉਹੋ ਜੇਹੀ ਬਦਬੂ ਆ ਰਹੀ ਸੀ, ਤੇ ਉਹਨੂੰ ਯਾਦ ਆਇਆ ਕਿ ਕਿਸ ਤਰਾਂ ਮਰਨ ਥੀਂ ਥੋੜੇ ਦਿਨ ਪਹਿਲਾਂ ਉਸਨੇ ਉਹਦਾ ਹੱਥ ਆਪਣੇ ਸੁੱਕੇ ਹੱਡੀ ਹੀ ਹੱਡੀ ਰਹਿ ਗਏ ਹੱਥ ਤੇ ਬੇਰੰਗ ਹੋਈਆਂ ਉਂਗਲਾਂ ਵਿੱਚ ਫੜ ਕੇ ਉਹਦੀਆਂ ਅੱਖਾਂ ਵਿੱਚ ਆਪਣੀਆਂ ਅੱਖਾਂ ਗੱਡ ਕੇ ਕਹਿਆ ਸੀ, 'ਮਿਤਿਆ ! ਮੇਰੀਆਂ ਭੁੱਲਾਂ ਦਾ ਨਾ ਖਿਆਲ ਕਰੀਂ। ਮੈਂ, ਬੱਚਾ ! ਭਾਵੇਂ ਉਹ ਕੰਮ ਨਹੀਂ ਕੀਤੇ ਜਿਹੜੇ ਮੈਨੂੰ ਕਰਨੇ ਚਾਹੀਦੇ ਸਨ, ਮੈਨੂੰ ਮੇਰੇ ਕਰਮਾਂ ਉੱਪਰ ਨ ਸੁਟੀ," ਤੇ ਇਹ ਕਹਿਕੇ ਕਿਸ ਤਰਾਂ ਉਹਦੀਆਂ ਅੱਖਾਂ ਅੱਥਰੂਆਂ ਨਾਲ ਭਰ ਗਈਆਂ ਸਨ ਤੇ ਇਸ ਦੁਖਿਤ ਪਸਚਾਤਾਪ ਨਾਲ ਉਹ ਜ਼ਰਦ ਹੋ ਗਈ ਸੀ।

"ਹਾਏ ! ਕਿੰਨੀ ਹੌਲਨਾਕ ਦਿੱਸਨ ਵਾਲੀ ਗੱਲ ਹੈ," ਇਕ

੨੯੫