ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/324

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੈਣ ਥੀਂ ਉਪਰਾਮ ਸੀ । ਓਹ ਓਹਨਾਂ ਪਾਸੋਂ ਮਾਫ਼ੀ ਮੰਗਣ ਲਗ ਪਇਆ "ਮੈਨੂੰ ਛੁੱਟੀ ਦੇਵੋ ਕਿਉਂਕਿ ਮੈਂ ਜਰੂਰੀ ਘਰ ਪਹੁੰਚਣਾ ਹੈ ।" ਮਿੱਸੀ ਨੇ ਉਹਦਾ ਹੱਥ ਆਪਣੇ ਹੱਥ ਵਿੱਚ ਮਾਮੂਲ ਜ਼ਿਆਦਾ ਕੁਝ ਦੇਰ ਰੱਖਿਆ ।

"ਯਾਦ ਰੱਖਣਾ ਕਿ ਜਿਹੜੀ ਗੱਲ ਆਪ ਦੇ ਲਈ ਜਰੂਰੀ ਹੈ" ਓਹ ਗੱਲ ਓਨੀ ਹੀ ਆਪ ਦੇ ਮਿਤਰਾਂ ਲਈ ਜ਼ਰੂਰੀ ਹੈ," ਤਾਂ ਓਸ ਕਹਿਆ "ਕੀ ਆਪ ਕਲ ਆਵੋਗੇ ।"

"ਅਗ਼ਲਬ ਨਹੀਂ," ਨਿਖਲੀਊਧਵ ਨੇ ਉੱਤਰ ਦਿੱਤਾ, ਤੇ ਕੁਛ ਸ਼ਰਮਸਾਰ ਹੋਇਆ; ਇਹ ਪਤਾ ਨਹੀਂ ਕਿ ਆਪਣੇ ਆਪ ਕਿਸੀ ਗੱਲ ਕਰਕੇ ਯਾ ਓਸ ਅੱਗੇ ਲਾਚਾਰ ਹੋਣ ਕਰਕੇ ਪਰ ਮੂੰਹ ਓਹਦਾ ਲਾਲ ਲਾਲ ਹੋ ਗਇਆ ਸੀ ਤੇ ਉਥੋਂ ਇਉਂ ਟੁਰ ਗਇਆ ।

"ਇਹ ਗੱਲ ਕੀ ਹੈ ? ਮੇਰੀ ਪੁੱਛ ਬਸ ਇਸ ਪਾਸੇ ਲੱਗੀ ਹੋਈ ਹੈ," ਕੈਥਰੀਨ ਅਲੈਗਜ਼ੀਨਾ ਨੇ ਕਹਿਆ "ਮੈਂ ਸਭ ਕੁਛ ਪਤਾ ਕਰਕੇ ਸਾਹ ਲਵਾਂਗੀ, ਮੇਰੀ ਜਾਚੇ ਇਹ ਗੱਲ ਤਾਂ ਕੋਈ ਐਸੀ ਹੈ, ਜਿਸ ਵਿੱਚ ਇਹਦੀ ਇਜ਼ਤ ਨੂੰ ਕੋਈ ਝਪਟਾ ਆਣ ਲੱਗਾ ਹੈ, ਇਹ ਬੜੀ ਚਮਕ ਖਾਣ ਵਾਲਾ ਬੰਦਾ ਹੈ ਇਹ ਸਾਡਾ ਮਿਤਿਆ, ਇਹਦੀ ਇਜ਼ਤ ਨੂੰ ਸੱਟ ਵੱਜੀ ਹੈ ।"

"ਭਾਵੇਂ ਕਿਸੇ ਗੰਦੇ ਪਿਆਰ ਦੀ ਕਹਾਣੀ ਹੋਸੀ," ਮਿੱਸੀ ਕਹਿਣ ਹੀ ਲੱਗੀ ਸੀ, ਪਰ ਠਹਿਰ ਗਈ ਅਤੇ ਚੁਪ ਰਹੀ । ਉਹਦੇ ਚਿਹਰੇ ਥੀਂ ਸਾਰੀ ਰੌਣਕ ਉੱਡ ਗਈ ਸੀ,

੨੯੦