ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/323

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਯਾਦ ਹੀ ਨਹੀਂ ?" ਉਸ ਕਹਿਆ ਮਿੱਸੀ ਵਲ ਮੁੜ ਕੇ ਜਿਹੜੀ ਉਸੀ ਵੇਲੇ ਉਸ ਅੰਦਰ ਆ ਗਈ ਸੀ ।

"ਅਸੀਂ ਉਸ ਵਕਤ ਤਾਸ਼ ਖੇਡਦੇ ਸਾਂ," ਨਿਖਲੀਊਧਵ ਨੇ ਸਵਾਧਾਨ ਹੋ ਕੇ ਕਹਿਆ "ਤਾਸ਼ ਖੇਡਦਾ ਆਦਮੀ ਸੱਚ ਬੋਲ ਸੱਕਦਾ ਹੈ, ਪਰ ਅਸਲ ਵਿੱਚ ਅਸੀਂ ਇੰਨੇ ਭੈੜੇ ਹਾਂ, ਮੇਰਾ ਮਤਲਬ ਮੈਂ ਇੰਨਾ ਭੈੜਾ ਹਾਂ ਕਿ ਘੱਟੋ ਘੱਟ ਮੈਂ ਸੱਚ ਨਹੀਂ ਬੋਲ ਸੱਕਦਾ।"

"ਆਪਣੇ ਕਹੇ ਲਫਜ਼ "ਅਸੀਂ" ਨੂੰ ਇਓਂ ਸਹੀ ਨਾ ਕਰੋ, ਹੱਥੋਂ ਸਾਨੂੰ ਦੱਸੋ ਕਿ "ਅਸੀਂ" ਕਿਉਂ ਇੰਨੇ ਬੁਰੇ ਹਾਂ," ਕੈਥਰੀਨ ਅਲੈਗਜ਼ੀਵਨਾ ਲਫਜ਼ਾਂ ਦੇ ਉੱਪਰ ਖੇਡਦੀ ਨੇ ਕਹਿਆ ਤੇ ਕੂੜਾ ਜੇਹਾ ਦਿਖਾਵਾ ਇਹ ਕੀਤਾ ਜਿਵੇਂ ਨਿਖਲੀਊਧਵ ਦੀ ਉਪਰਾਮਤਾ ਮੰਨੋ ਗੋਲੀ ਹੀ ਨਹੀਂ ਸੀ।

"ਜੀ ਦਾ ਹਿਠਾਹਾਂ ਹੋਣਾ ਆਪਣੇ ਆਪ ਅੰਦਰ ਮੰਨ ਲੈਣਾ ਹੀ ਮਾੜੀ ਗੱਲ ਹੈ, ਮੈਂ ਕਦੀ ਉਦਾਸੀ ਨੂੰ ਮੰਨਦੀ ਹੀ ਨਹੀਂ । ਇਸ ਕਰਕੇ ਮੈਂ ਸਦਾ ਖੁਸ਼ ਰਹਿੰਦੀ ਹਾਂ," ਮਿੱਸੀ ਨੇ ਕਹਿਆ———"ਅੱਛਾ ਜੀ ! ਆਓ ਸਾਡੇ ਨਾਲ ਆਓ, ਅਸੀਂ ਆਪ ਦਾ ਜੀ ਚੰਗਾ ਕਰ ਲਵਾਂਗੇ ।"

ਨਿਖਲੀਊਧਵ ਦੀ ਓਹੋ ਹਾਲਤ ਸੀ ਜੋ ਉਸ ਘੋੜੇ ਦੀ ਹੁੰਦੀ ਹੈ ਜਿਹਨੂੰ ਸਿਰਫ ਇਸ ਲਈ ਪੁਚਕਾਰਿਆ ਜਾ ਰਹਿਆ ਹੋਵੇ ਕਿ ਓਹ ਕਿਸੀ ਤਰਾਂ ਲਗਾਮ ਆਪਣੇ ਮੂੰਹ ਵਿੱਚ ਪਾਣ ਦੇਵੇ ਤੇ ਅਜ ਓਹ ਹੋਰ ਦਿਨਾਂ ਥੀਂ ਵੀ ਵਧ ਲਗਾਮ ਮੂੰਹ ਵਿੱਚ

੨੮੯