ਪੰਨਾ:ਮੋਇਆਂ ਦੀ ਜਾਗ - ਲਿਉ ਤਾਲਸਤਾਏ - ਪ੍ਰੋ. ਪੂਰਨ ਸਿੰਘ.pdf/319

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਭਰੀ ਉਂਗਲ ਵਾਲੇ ਹੱਥ ਵਿੱਚ ਉਹ ਰੂਸੀ ਹੁੱਕੀ ਫੜ ਕੇ ਆਪਣੇ ਮੂੰਹ ਨਾਲ ਲਾ ਕੇ ਪੀਣ ਲਗ ਪੈਂਦੀ ਸੀ ।
ਉਸ ਖੁੱਲ੍ਹੀ ਵੱਡੀ ਛਾਤੀ ਵਾਲੇ, ਪੱਕੇ ਕਮਾਏ ਪੱਠਿਆਂ ਵਾਲੇ, ਸੋਹਣੇ ਗੱਲ ਜੇਹੇ ਫਿਲਪ ਨੇ ਸਿਰ ਝੁਕਾਇਆ ਜਿਵੇਂ ਆਪਣੀ ਗਲਤੀ ਦੀ ਮਾਫ਼ੀ ਮੰਗ ਰਹਿਆ ਹੈ ਤੇ ਆਪਣੀਆਂ ਮੋਟੀਆਂ ਸੋਹਣੀਆਂ ਪਿੰਨੀਆਂ ਵਾਲੀਆਂ ਜੰਘਾਂ ਨੂੰ ਗਲੀਚੇ ਉੱਪਰ ਫੁਰਤੀ ਨਾਲ ਰੱਖ ਕੇ ਹੁਕਮ ਮੰਨਦਾ ਚੁਪ ਚਾਪ ਦੂਜੀ ਵੱਡੀ ਬਾਰੀ ਵਲ ਕੁਦ ਜੇਹਾ ਗਇਆ, ਤੇ ਸ਼ਾਹਜ਼ਾਦੀ ਵਲ ਤੱਕਦਾ, ਬੜੀ ਹੀ ਇਹਤਿਆਤ ਨਾਲ ਦੂਜੀ ਬਾਰੀ ਦਾ ਪਰਦਾ ਠੀਕ ਕਰਨ ਲੱਗ ਪਇਆ, ਜਿਵੇਂ ਸੂਰਜ ਦੀ ਇਕ ਕਿਰਨ ਓਹਦੇ ਮੁੰਹ ਉੱਪਰ ਆਣ ਕੇ ਪੈਣ ਦੀ ਦਲੇਰੀ ਹੀ ਨ ਕਰ ਸੱਕੇ । ਪਰ ਫਿਰ ਵੀ ਓਹਦੀ ਮਨਸ਼ਾ ਮੁਤਾਬਿਕ ਓਹ ਪਰਦਾ ਨਾ ਹੀ ਸੱਟ ਸੱਕਿਆ, ਤੇ ਮੁੜ ਓਸ ਨੂੰ ਆਪਣੀ ਫਕੀਰੀ ਉੱਪਰ ਗੱਲ ਬਾਤ ਵਿੱਚੋਂ ਹੀ ਤੋੜ ਕੇ ਉਸ ਅਸਮਝ ਫਿਲਪ ਨੂੰ ਫਿਰ ਦਰੁਸਤ ਕਰਨਾ ਪਇਆ | ਪਰ ਬੋਲੀ ਇਉਂ ਭੈੜੀ ਕਿ ਜਿਵੇਂ ਇੰਨੀ ਮੁਸ਼ੱਕਤ ਨਾਲ ਓਸ ਸ਼ਹੀਦ ਹੋ ਜਾਣ ਦੇ ਦੁਖ ਤਕ ਅੱਪੜੀ ਹੋਈ ਹੈ ਤੇ ਇਓਂ ਜਤਾ ਰਹੀ ਸੀ ਜਿਵੇਂ ਫਿਲਿਪ ਬੜੀ ਬੇਤਰਸੀ ਨਾਲ ਓਹਨੂੰ ਕੋਹ ਹੀ ਰਿਹਾ ਹੈ । ਛਿਨ ਦੀ ਛਿਨ ਲਈ ਫਿਲਪ ਦੀ ਅੱਖ ਵਿੱਚ ਗੁੱਸੇ ਦੀ ਅੱਗ ਦੀ ਚੰਗਾਰੀ ਚਮਕੀ ।

"ਤੈਨੂੰ ਮਰ ਜਾਣੀਏ ਫਾਫਾਂ ! ਸ਼ੈਤਾਨ ਖੜੇ ! ਤੂੰ ਕਹਿੰਦੀ ਕੀ ਹੈ ?" ਭਾਵੇਂ ਨੌਕਰ ਨੇ ਦਿਲ ਵਿੱਚ ਇਹੋ ਕਹਿਆ ਹੋਵੇ,

੨੮੫